PM Modi inaugurates world’s largest tunnel: ਅੱਜ ਲਾਹੌਲ ਘਾਟੀ ਦੇ ਵਸਨੀਕਾਂ ਲਈ ਇੱਕ ਵੱਡਾ ਦਿਨ ਹੈ। ਰਣਨੀਤਕ ਦ੍ਰਿਸ਼ਟੀਕੋਣ ਤੋਂ ਬੇਹੱਦ ਮਹੱਤਵਪੂਰਨ ‘ਅਟਲ ਸੁਰੰਗ’ ਦਾ ਉਦਘਾਟਨ ਕੀਤਾ ਗਿਆ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ (ਸ਼ਨੀਵਾਰ) ਰੋਹਤਾਂਗ ਵਿੱਚ ਦੁਨੀਆ ਦੀ ਸਭ ਤੋਂ ਵੱਡੀ ‘ਅਟਲ ਸੁਰੰਗ’ ਦਾ ਉਦਘਾਟਨ ਕੀਤਾ ਹੈ। ਇਸ ਸਮੇਂ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਇਹ ਸੁਰੰਗ 9.02 ਕਿਲੋਮੀਟਰ ਲੰਬੀ ਹੈ। ਪ੍ਰਧਾਨ ਮੰਤਰੀ ਮੋਦੀ 12 ਵਜੇ ਤੋਂ 12: 45 ਵਜੇ ਤੱਕ ਸੀਸੂ ਵਿਖੇ ਇੱਕ ਜਨਤਕ ਮੀਟਿੰਗ ਕਰਨਗੇ, ਜਦਕਿ 12:50 ਵਜੇ ਉਹ ਵਾਪਿਸ ਸੋਲੰਗਨਾਲਾ ਪਹੁੰਚਣਗੇ ਅਤੇ ਭਾਜਪਾ ਨੇਤਾਵਾਂ ਨੂੰ ਸੰਬੋਧਨ ਕਰਨਗੇ।
ਦੱਸ ਦੇਈਏ ਕਿ ‘ਅਟਲ ਸੁਰੰਗ’ ਦਾ ਨਿਰਮਾਣ ਅਤਿ ਆਧੁਨਿਕ ਤਕਨਾਲੋਜੀ ਦੀ ਸਹਾਇਤਾ ਨਾਲ ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਕੀਤਾ ਗਿਆ ਹੈ। ਇਹ ਸਮੁੰਦਰ ਤੱਟ ਤੋਂ 10,000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ‘ਅਟਲ ਸੁਰੰਗ’ ਦੇ ਬਣਨ ਕਾਰਨ ਮਨਾਲੀ ਅਤੇ ਲੇਹ ਵਿਚਾਲੇ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵਾਂ ਥਾਵਾਂ ਦੇ ਵਿਚਕਾਰ ਯਾਤਰਾ ਦੇ ਸਮੇਂ ਵਿੱਚ 4 ਤੋਂ 5 ਘੰਟਿਆਂ ਤੱਕ ਦੀ ਕਮੀ ਆਵੇਗੀ । ‘ਅਟਲ ਸੁਰੰਗ’ ਦਾ ਆਕਾਰ ਘੋੜੇ ਦੀ ਨਾਲ ਵਰਗਾ ਹੈ। ਇਸ ਦਾ ਦੱਖਣੀ ਕਿਨਾਰਾ ਮਨਾਲੀ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਮੁੰਦਰੀ ਤਲ ਤੋਂ 3060 ਮੀਟਰ ਦੀ ਉਚਾਈ ‘ਤੇ ਸਥਿਤ ਹੈ, ਜਦੋਂ ਕਿ ਉੱਤਰੀ ਕਿਨਾਰਾ ਲਾਹੌਲ ਘਾਟੀ ਵਿੱਚ ਤੇਲਿੰਗ ਅਤੇ ਸਿਸੂ ਪਿੰਡ ਦੇ ਨੇੜੇ ਸਮੁੰਦਰ ਦੇ ਪੱਧਰ ਤੋਂ 3071 ਮੀਟਰ ਦੀ ਉੱਚਾਈ ‘ਤੇ ਸਥਿਤ ਹੈ। 10.5 ਮੀਟਰ ਚੌੜੀ ਇਸ ਸੁਰੰਗ ‘ਤੇ 3.6 x 2.25 ਮੀਟਰ ਦਾ ਅੱਗ ਬੁਝਾਉਣ ਵਾਲਾ ਐਮਰਜੈਂਸੀ ਐਗਜ਼ਿਟ ਗੇਟ ਬਣਾਇਆ ਗਿਆ ਹੈ। ‘ਅਟਲ ਸੁਰੰਗ’ ਤੋਂ ਰੋਜ਼ਾਨਾ 3000 ਕਾਰਾਂ, ਅਤੇ 1500 ਟਰੱਕ 80 ਕਿਲੋਮੀਟਰ ਦੀ ਰਫਤਾਰ ਨਾਲ ਨਿਕਲ ਸਕਣਗੇ।