pm modi paid tribute on bhagat singh: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਨਕਲਾਬੀ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਦੀ ਗਾਥਾ ਸਦੀਆਂ ਤੱਕ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨਮੰਤਰੀ ਨੇ ਟਵੀਟ ਕੀਤਾ, “ਮਾਤਾ ਭਾਰਤੀ ਦੇ ਸੂਰਮੇ ਪੁੱਤਰ ਅਮਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਉਨ੍ਹਾਂ ਨੂੰ ਕੋਟ-ਕੋਟ ਪ੍ਰਣਾਮ। ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਦੀ ਗਾਥਾ ਸਦਾ ਲਈ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।” ਮੋਦੀ ਨੇ ਆਪਣੇ ਟਵੀਟ ਵਿੱਚ ਐਤਵਾਰ ਨੂੰ ਪ੍ਰਸਾਰਿਤ ‘ਮਨ ਕੀ ਬਾਤ ’ਸੰਬੋਧਨ ਦੀ ਇੱਕ ਕਲਿੱਪ ਵੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ।
ਭਗਤ ਸਿੰਘ ਦਾ ਜਨਮ ਅੱਜ ਦੇ ਦਿਨ 1907 ਵਿੱਚ ਹੋਇਆ ਸੀ। ਛੋਟੀ ਉਮਰ ਤੋਂ ਹੀ ਬ੍ਰਿਟਿਸ਼ ਸ਼ਾਸਨ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਵਾਲੇ, ਸਾਮਰਾਜ ਨੂੰ ਨਿਸ਼ਾਨਾ ਬਣਾਉਣ ਲਈ ਉਨ੍ਹਾਂ ਦੇ ਇਨਕਲਾਬੀ ਕਦਮਾਂ ਅਤੇ 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੇ ਜਾਣ ਕਾਰਨ, ਉਹ ਭਾਰਤੀ ਸੁਤੰਤਰਤਾ ਅੰਦੋਲਨ ਦੇ ਪ੍ਰਸਿੱਧ ਨਾਇਕਾਂ ਵਿੱਚੋਂ ਇੱਕ ਬਣ ਗਏ।