PM Modi to virtually inaugurate: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਮੌਰਿਸ਼ਸ ਦੇ ਪ੍ਰਧਾਨ ਮੰਤਰੀ ਪੀ ਕੇ ਜਗਨਨਾਥ ਦੇ ਨਾਲ ਮਿਲ ਕੇ ਮੌਰਿਸ਼ਸ ਦੇ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਮੌਰਿਸ਼ਸ ਵਿੱਚ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਭਾਰਤ ਦੇ ਸਹਿਯੋਗ ਨਾਲ ਬਣਾਈ ਗਈ ਹੈ। ਪੀਐਮ ਮੋਦੀ ਅਤੇ ਜਗਨਨਾਥ ਬਿਲਡਿੰਗ ਦਾ ਵਰਚੁਅਲ ਉਦਘਾਟਨ ਕਰਨਗੇ। ਇਸ ਵਰਚੁਅਲ ਪ੍ਰੋਗਰਾਮ ਵਿੱਚ ਦੋਵਾਂ ਦੇਸ਼ਾਂ ਦੀ ਨਿਆਂਪਾਲਿਕਾ ਦੇ ਲੋਕ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹਿਣਗੇ। ਇਸ ਇਮਾਰਤ ਦੀ ਉਸਾਰੀ ‘ਚ ਭਾਰਤ ਦਾ ਵੱਡਾ ਯੋਗਦਾਨ ਹੈ। ਸੁਪਰੀਮ ਕੋਰਟ ਦੀ ਨਵੀਂ ਇਮਾਰਤ ਮੌਰੀਸ਼ਸ ਦੀ ਰਾਜਧਾਨੀ ਪੋਰਟ ਲੂਯਿਸ ਵਿੱਚ ਬਣਾਈ ਗਈ ਹੈ। ਇਹ ਮੌਰਿਸ਼ਸ ਦਾ ਪਹਿਲਾ ਢਾਂਚਾ ਪ੍ਰਾਜੈਕਟ ਹੈ ਜੋ ਭਾਰਤੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਸੁਪਰੀਮ ਕੋਰਟ ਦਾ ਇਹ ਪ੍ਰਾਜੈਕਟ ਭਾਰਤ ਸਰਕਾਰ ਦੁਆਰਾ ਸਾਲ 2016 ਵਿੱਚ ਮੌਰਿਸ਼ਸ ਨੂੰ ਦਿੱਤੇ ਗਏ 353 ਮਿਲੀਅਨ ਡਾਲਰ ਦੇ ‘ਵਿਸ਼ੇਸ਼ ਆਰਥਿਕ ਪੈਕੇਜ’ ਤਹਿਤ ਲਾਂਚ ਕੀਤੇ ਗਏ ਪੰਜ ਬੁਨਿਆਦੀ ਢਾਂਚੇ ਪ੍ਰਾਜੈਕਟਾਂ ਵਿੱਚੋਂ ਇੱਕ ਹੈ।
ਸੇਂਟ ਲੂਯਿਸ ਵਿੱਚ ਸੁਪਰੀਮ ਕੋਰਟ ਦੀ ਇਮਾਰਤ 4700 ਵਰਗ ਮੀਟਰ ਦੇ ਖੇਤਰ ਵਿੱਚ ਫੈਲੀ ਹੈ ਅਤੇ ਇਸ ਵਿੱਚ 10 ਫਲੋਰ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮੌਰਿਸ਼ਸ ਵਿੱਚ ਕੀਤੇ ਇਸ ਕੰਮ ਨੂੰ ਦੋਵਾਂ ਦੇਸ਼ਾਂ ਦਰਮਿਆਨ ਵਿਦੇਸ਼ੀ ਸਬੰਧਾਂ ਵਿੱਚ ਮਜ਼ਬੂਤੀ ਦਾ ਪ੍ਰਤੀਕ ਦੱਸਿਆ ਹੈ। ਭਾਰਤ ਦੇ ਸਹਿਯੋਗ ਨਾਲ ਮੌਰਿਸ਼ਸ ਵਿੱਚ ਕਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਮੌਰਿਸ਼ਸ ਵਿੱਚ ਮੈਟਰੋ ਰੇਲ ਲਾਈਨ ਵੀ ਬਣਾਈ ਜਾ ਰਹੀ ਹੈ। ਐਕਸਪ੍ਰੈਸ ਮੈਟਰੋ ਪ੍ਰਾਜੈਕਟ ਤਹਿਤ ਪਿੱਛਲੇ ਸਾਲ ਸਤੰਬਰ ਤੱਕ 12 ਕਿਲੋਮੀਟਰ ਮੈਟਰੋ ਲਾਈਨ ਦਾ ਨਿਰਮਾਣ ਪੂਰਾ ਹੋ ਗਿਆ ਸੀ। ਹੁਣ ਇਸ ਪ੍ਰੋਜੈਕਟ ਦੇ ਦੂਜੇ ਪੜਾਅ ਵਿੱਚ 14 ਕਿਲੋਮੀਟਰ ਮੈਟਰੋ ਲਾਈਨ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਾਲ ਈਐਨਟੀ ਹਸਪਤਾਲ ਬਣਾਇਆ ਜਾ ਰਿਹਾ ਹੈ। 100 ਬਿਸਤਰਿਆਂ ਵਾਲੇ ਆਧੁਨਿਕ ਹਸਪਤਾਲ ਦੀ ਉਸਾਰੀ ਵਿੱਚ ਭਾਰਤ ਦੀ ਵੱਡੀ ਭੂਮਿਕਾ ਰਹੀ ਹੈ।