Pm modi tribute to rani laxmibai: ਰਾਣੀ ਲਕਸ਼ਮੀਬਾਈ ਦੇ 192 ਵੇਂ ਜਨਮ ਦਿਵਸ ਮੌਕੇ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਸਣੇ ਦੇਸ਼ ਦੀਆਂ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਰਾਣੀ ਲਕਸ਼ਮੀਬਾਈ ਦਾ ਜਨਮ 1828 ਨੂੰ ਵਾਰਾਣਸੀ ਵਿੱਚ ਹੋਇਆ ਸੀ ਅਤੇ ਬਚਪਨ ਵਿੱਚ ਉਨ੍ਹਾਂ ਦਾ ਨਾਮ ਮਣੀਕਰਣਿਕਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਣੀ ਲਕਸ਼ਮੀਬਾਈ ਨੂੰ ਯਾਦ ਕਰਦਿਆਂ ਕਿਹਾ ਕਿ “ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਸ਼ਾਨਦਾਰ ਬਹਾਦਰੀ ਦਿਖਾਉਣ ਵਾਲੀ ਵੀਰੰਗਾਨਾ ਰਾਣੀ ਲਕਸ਼ਮੀਬਾਈ ਨੂੰ ਉਨ੍ਹਾਂ ਦੇ ਜਨਮ ਦਿਵਸ ਤੇ ਸ਼ੁਭ ਕਾਮਨਾਵਾਂ। ਉਨ੍ਹਾਂ ਦੀ ਬਹਾਦਰੀ ਦੇਸ਼ ਵਾਸੀਆਂ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਰਹੇਗੀ।” ਉਨ੍ਹਾਂ ਦਾ ਵਿਆਹ ਝਾਂਸੀ ਦੇ ਰਾਜਾ ਗੰਗਾਧਰ ਰਾਓ ਨਾਲ ਹੋਇਆ ਸੀ। ਇਤਿਹਾਸ ਵਿੱਚ ਰਾਣੀ ਲਕਸ਼ਮੀਬਾਈ ਦਾ ਨਾਮ ਵੀਰੰਗਾਨਾ ਵਜੋਂ ਦਰਜ ਹੈ।
ਅੰਗਰੇਜ਼ਾਂ ਵਿਰੁੱਧ ਲੜਾਈ ਵਿੱਚ ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਕਵਿਤਾਵਾਂ ਅਤੇ ਲੋਕ ਗੀਤਾਂ ਵਿੱਚ ਵੀ ਮਿਲਦੀਆਂ ਹਨ। ਬੱਚਿਆਂ ਦੀ ਜ਼ਬਾਨ ‘ਤੇ ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਦੀਆਂ ਕਹਾਣੀਆਂ ਬਹੁਤ ਪ੍ਰਸਿੱਧ ਹਨ। ਉਹ ਆਪਣੀ ਮਾਤ ਭੂਮੀ ਲਈ ਕੁਰਬਾਨੀ ਦੇਣ ਤੋਂ ਵੀ ਨਹੀਂ ਝਿੱਜਕੇ। ‘ਮੈਂ ਆਪਣੀ ਝਾਂਸੀ ਨਹੀਂ ਦੇਵਾਂਗੀ’ ਉਨ੍ਹਾਂ ਦੀ ਕਹੀ ਇਹ ਗੱਲ ਅੱਜ ਵੀ ਲੋਕ ਯਾਦ ਕਰਦੇ ਹਨ। 18 ਜੂਨ, 1858 ਦਾ ਦਿਨ ਗਵਾਲੀਅਰ ਵਿੱਚ ਲੜਾਈ ਦਾ ਦੂਸਰਾ ਦਿਨ ਸੀ ਅਤੇ ਮਹਾਰਾਣੀ ਲਕਸ਼ਮੀਬਾਈ ਦੇ ਜੀਵਨ ਦਾ ਆਖਰੀ ਦਿਨ ਸੀ।