PM Modi urges people to vote: ਪਟਨਾ: ਬਿਹਾਰ ਵਿੱਚ ਅੱਜ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਾਂ ਪੈ ਰਹੀਆਂ ਹਨ। ਦੂਜੇ ਪੜਾਅ ਦੌਰਾਨ ਅੱਜ 94 ਸੀਟਾਂ ਉੱਤੇ ਵੋਟਾਂ ਪਈਆਂ ਜਾਣਗੀਆਂ। ਬਿਹਾਰ ਵਿੱਚ ਵੋਟਿੰਗ ਦੇ ਦੂਜੇ ਪੜਾਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ “ਕੋਰੋਨਾ ਯੁੱਗ ਵਿੱਚ ਸਮਾਜਿਕ ਦੂਰੀਆਂ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ।” ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਅੱਜ ਦੂਜੇ ਪੜਾਅ ਤਹਿਤ ਰਾਜ ਦੇ 17 ਜ਼ਿਲ੍ਹਿਆਂ ਦੀਆਂ 94 ਸੀਟਾਂ ‘ਤੇ ਪੋਲਿੰਗ ਹੋ ਰਹੀ ਹੈ। ਚੋਣ ਕਮਿਸ਼ਨ ਨੂੰ ਵੋਟਿੰਗ ਦੌਰਾਨ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ, “ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਅੱਜ ਦੂਜੇ ਪੜਾਅ ਲਈ ਵੋਟਾਂ ਪਾਈਆਂ ਜਾਣਗੀਆਂ। ਮੇਰੀ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਉਹ ਲੋਕਤੰਤਰ ਦੇ ਇਸ ਜਸ਼ਨ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸਫਲ ਬਣਾਉਣ। ਇਸ ਦੌਰਾਨ, ਸਮਾਜਿਕ ਦੂਰੀਆਂ ਦੇ ਨਾਲ-ਨਾਲ, ਇੱਕ ਮਾਸਕ ਜਰੂਰ ਪਾਇਆ ਜਾਵੇ।”
ਬਿਹਾਰ ਵਿਧਾਨ ਸਭਾ ਚੋਣਾਂ ਦੇ ਇਸ ਪੜਾਅ ਵਿੱਚ ਕੁੱਲ 2,85,50,285 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ, ਜਿਨ੍ਹਾਂ ਵਿੱਚ 1,35,16,271 ਔਰਤਾਂ ਅਤੇ 980 ਟਰਾਂਜਜੈਂਡਰ ਵੋਟਰ ਸ਼ਾਮਿਲ ਹਨ। ਸਭ ਤੋਂ ਵੱਧ 27 ਉਮੀਦਵਾਰ ਮਹਾਰਾਜਗੰਜ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ‘ਚ ਹਨ ਅਤੇ ਸਭ ਤੋਂ ਘੱਟ ਚਾਰ ਉਮੀਦਵਾਰ ਦਾਰੌਲੀ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ‘ਚ ਹਨ। ਦੂਜੇ ਪੜਾਅ ਵਿੱਚ ਭਾਜਪਾ ਦੇ 44, ਜੇਡੀਯੂ ਦੇ 34, ਆਰਜੇਡੀ ਦੇ 52, ਕਾਂਗਰਸ ਦੇ 22, ਸੀਪੀਆਈ ਅਤੇ ਸੀਪੀਐਮ ਦੇ 4-4 ਉਮੀਦਵਾਰਾਂ ਤੋਂ ਇਲਾਵਾ ਆਰਐਲਐਸਪੀ ਦੇ 33, ਬਸਪਾ ਦੇ 31 ਅਤੇ ਐਲਜੇਪੀ ਦੇ 44 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੱਸ ਦੇਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਰਾਜ ਦੀਆਂ 71 ਵਿਧਾਨ ਸਭਾ ਸੀਟਾਂ ‘ਤੇ 55.69 ਫ਼ੀਸਦੀ ਵੋਟਿੰਗ ਹੋਈ ਸੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਬਿਹਾਰ ਵਿੱਚ ਮੰਗਲਵਾਰ ਨੂੰ ਕੁੱਲ ਦੋ ਚੋਣ ਰੈਲੀਆ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਰਰੀਆ ਦੇ ਫਰਬਿਸਗੰਜ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਹੈ।