pmo india youtube channel: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਸੀ। ਇਹ ਪ੍ਰੋਗਰਾਮ ਭਾਰਤੀ ਜਨਤਾ ਪਾਰਟੀ (ਬੀਜੇਪੀ), ਨਰਿੰਦਰ ਮੋਦੀ ਅਤੇ ਪੀਐਮਓ ਇੰਡੀਆ ਦੇ ਯੂ-ਟਿਊਬ ਚੈਨਲ ‘ਤੇ ਟੈਲੀਕਾਸਟ ਕੀਤਾ ਗਿਆ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਵੀਡੀਓ ਨੂੰ ਲਾਇਕਸ ਨਾਲੋਂ ਵਧੇਰੇ ਡਿਸਲਾਇਕਸ ਹੋਏ ਸੀ। ਵੀਡੀਓ ‘ਤੇ 3 ਲੱਖ ਤੋਂ ਜ਼ਿਆਦਾ ਡਿਸਲਾਇਕਸ ਕੀਤੇ ਗਏ ਸੀ। ਜਿਸ ਤੋਂ ਬਾਅਦ ਹੁਣ ਪੀਐਮਓ ਇੰਡੀਆ ਦੇ ਯੂ-ਟਿਊਬ ਚੈਨਲ ‘ਤੇ ਟਿੱਪਣੀ ਭਾਗ ਨੂੰ ਹਟਾ ਦਿੱਤਾ ਗਿਆ ਹੈ। ਇਸਦਾ ਅਰਥ ਹੈ ਕਿ ਕੋਈ ਵੀ ਇਸ ਯੂਟਿਊਬ ਚੈਨਲ ਦੀਆਂ ਵਿਡੀਓਜ਼ ‘ਤੇ ਟਿੱਪਣੀ ਨਹੀਂ ਕਰ ਸਕੇਗਾ। ਪੀਐਮਓ ਇੰਡੀਆ ਦੇ ਯੂ-ਟਿਊਬ ਚੈਨਲ ‘ਤੇ ਟਿੱਪਣੀ ਭਾਗ ਦੇ ਨਾਲ, ਲਾਇਕਸ ਅਤੇ ਡਿਸਲਾਇਕਸ ਵੀ ਬੰਦ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸਥਾਨਕ ਖਿਡੌਣਿਆਂ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਸੀ। ਇਸਦੇ ਨਾਲ ਹੀ, ਪ੍ਰਧਾਨ ਮੰਤਰੀ ਮੋਦੀ ਨੇ ਗਣੇਸ਼ ਚਤੁਰਥੀ ਅਤੇ ਓਨਮ ਵਰਗੇ ਤਿਉਹਾਰਾਂ ਲਈ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੱਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਵਿੱਚ ਕਿਹਾ ਸੀ, “ਹੁਣ ਸਮਾਂ ਆ ਗਿਆ ਹੈ ਕਿ ਸਥਾਨਕ ਖਿਡੌਣਿਆਂ ਲਈ ਵੋਕਲ ਹੋਵੋ। ਆਓ ਆਪਾਂ ਆਪਣੇ ਨੌਜਵਾਨਾਂ ਲਈ ਕੁੱਝ ਨਵੀਂ ਕਿਸਮ ਦੀ, ਚੰਗੀ ਕੁਆਲਿਟੀ ਵਾਲੇ ਖਿਡੌਣੇ ਬਣਾਉਂਦੇ ਹਾਂ। ਖਿਡੌਣੇ ਉਹ ਹੋਣੇ ਚਾਹੀਦੇ ਹਨ ਜਿਸ ਵਿੱਚ ਬਚਪਨ ਖਿੜਦਾ ਹੈ, ਅਸੀਂ ਖਿਡੌਣੇ ਬਣਾਉਂਦੇ ਹਾਂ ਜੋ ਵਾਤਾਵਰਣ ਲਈ ਅਨੁਕੂਲ ਹਨ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਵਿਚਾਰ ਹਨ, ਬਹੁਤ ਸਾਰੀਆਂ ਧਾਰਨਾਵਾਂ ਹਨ, ਅਸੀਂ ਇੱਕ ਬਹੁਤ ਹੀ ਅਮੀਰ ਇਤਿਹਾਸ ਰੱਖਦੇ ਹਾਂ। ਕੀ ਅਸੀਂ ਉਨ੍ਹਾਂ ‘ਤੇ games ਬਣਾ ਸਕਦੇ ਹਾਂ। ਮੈਂ ਦੇਸ਼ ਦੇ ਨੌਜਵਾਨ ਪ੍ਰਤਿਭਾ ਨੂੰ ਕਹਿੰਦਾ ਹਾਂ, ਤੁਸੀਂ, ਭਾਰਤ ਵਿੱਚ ਵੀ games ਬਣਾਓ, ਅਤੇ ਭਾਰਤ ਦੇ ਵੀ games ਬਣਾਓ।” ਦੱਸ ਦੇਈਏ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ‘ਤੇ ਕਈ ਪ੍ਰਤੀਕ੍ਰਿਆਵਾਂ ਦਿੱਤੀਆਂ ਸਨ।