ravi shankar prasad says: 59 ਚੀਨੀ ਐਪਸ ਉੱਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤ ਦੇਸ਼ ਵਾਸੀਆਂ ਦੀ ਰੱਖਿਆ ਲਈ ਡਿਜੀਟਲ ਸਟਰਾਇਕ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਲਈ, ਅਸੀਂ ਦੇਸ਼ਵਾਸੀਆਂ ਦੀ ਡਿਜੀਟਲ ਸੁਰੱਖਿਆ ਅਤੇ ਨਿੱਜਤਾ ਲਈ ਟਿੱਕਟੋਕ ਸਮੇਤ 59 ਐਪਾਂ ਤੇ ਪਾਬੰਦੀ ਲਗਾਈ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤ ਆਪਣੀ ਸਰਹੱਦ ‘ਤੇ ਅੱਖਾਂ ‘ਚ ਅੱਖਾਂ ਪਾ ਕੇ ਗੱਲ ਕਰਨਾ ਜਾਣਦਾ ਹੈ ਅਤੇ ਭਾਰਤ ਦੇ ਲੋਕਾਂ ਦੇ ਬਚਾਅ ਲਈ ਡਿਜੀਟਲ ਸਟਰਾਇਕ ਕਰਨਾ ਵੀ ਜਾਣਦਾ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਐਪਸ ਦੇ ਮਾਮਲੇ ਵਿੱਚ ਦੇਸ਼ ਨੂੰ ਸਵੈ-ਨਿਰਭਰ ਬਣਾਉਣਾ ਹੋਵੇਗਾ। ਡਿਜੀਟਲ ਇੰਡੀਆ ਦੇ ਪ੍ਰੋਗਰਾਮ ਵਿੱਚ ਪਹਿਲਾਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਅਸੀਂ ਚੀਨੀ ਐਪਸ ਉੱਤੇ ਜੋ ਪਾਬੰਦੀ ਲਗਾਈ ਹੈ, ਮੇਰੇ ਖ਼ਿਆਲ ‘ਚ ਇਹ ਇੱਕ ਵੱਡਾ ਮੌਕਾ ਹੈ।
ਕੀ ਅਸੀਂ ਭਾਰਤੀਆਂ ਦੁਆਰਾ ਬਣਾਈ ਗਈ ਚੰਗੀ ਐਪ ਨਾਲ ਬਾਜ਼ਾਰ ‘ਚ ਆ ਸਕਦੇ ਹਾਂ? ਸਾਨੂੰ ਕਈ ਕਾਰਨਾਂ ਕਰਕੇ ਆਪਣੇ ਏਜੰਡੇ ‘ਤੇ ਚੱਲ ਰਹੇ ਵਿਦੇਸ਼ੀ ਐਪਸ ‘ਤੇ ਨਿਰਭਰਤਾ ਨੂੰ ਰੋਕਣਾ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਭਾਰਤ ‘ਚ ਪ੍ਰਤਿਭਾ ਦੀ ਘਾਟ ਨਹੀਂ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ। ਇਸਦੇ ਨਾਲ, ਇਹਨਾਂ ਪ੍ਰਤਿਭਾਵਾਂ ਨੂੰ ਤੁਹਾਡੇ ਵਰਗੇ ਲੋਕਾਂ ਦੀ ਸਹਾਇਤਾ ਦੀ ਜ਼ਰੂਰਤ ਹੈ। ਦੇਸ਼ ਵਿੱਚ ਜਨਤਕ ਨਿੱਜੀ ਭਾਈਵਾਲੀ ਲਈ ਬਹੁਤ ਸੰਭਾਵਨਾ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਸਾਡਾ ਉਦੇਸ਼ ਭਾਰਤ ਨੂੰ ਸਾੱਫਟਵੇਅਰ ਦੇ ਖੇਤਰ ‘ਚ ਵੀ ਸਵੈ-ਨਿਰਭਰ ਬਣਾਉਣਾ ਹੈ। ਇਸ ਦੇ ਲਈ, ਹਿੱਸੇਦਾਰ ਨਾਲ ਗੱਲ ਕਰਕੇ ਇੱਕ ਨੀਤੀ ਬਣਾਈ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਭਾਰਤ ਸਾਰੇ ਡਿਜੀਟਲ ਮਾਧਿਅਮ ‘ਚ ਆਤਮ ਨਿਰਭਰ ਹੋਣ ਦੇ ਨਾਲ ਸਾੱਫਟਵੇਅਰ ਸੈਕਟਰ ‘ਚ ਸਵੈ-ਨਿਰਭਰ ਬਣੇ। ਭਾਰਤ ਨੂੰ ਵਿਸ਼ਵ ਦਾ ਸਾੱਫਟਵੇਅਰ ਹੱਬ ਬਣਨਾ ਚਾਹੀਦਾ ਹੈ।