Telangana chief minister kcr declares: ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਤੇਲੰਗਾਨਾ ਰਾਸ਼ਟਰ ਸੰਮਤੀ ਪਾਰਟੀ (ਟੀਆਰਐਸ) ਦੇ ਮੁਖੀ ਕੇ. ਚੰਦਰਸ਼ੇਕਰ ਰਾਓ ਨੇ ਬੁੱਧਵਾਰ ਨੂੰ ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਇੱਕ ਵੱਡਾ ਐਲਾਨ ਕੀਤਾ ਗਿਆ। ਰਾਓ ਨੇ ਆਪਣੀ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ, ਵਿਧਾਇਕਾਂ, ਐਮਐਲਸੀ ਅਤੇ ਮੰਤਰੀਆਂ ਅਤੇ ਹੋਰ ਚੋਟੀ ਦੇ ਨੇਤਾਵਾਂ ਨਾਲ ਇੱਕ ਮੀਟਿੰਗ ਕੀਤੀ, ਮੀਟਿੰਗ ਵਿੱਚ ਉਨ੍ਹਾਂ ਐਲਾਨ ਕੀਤਾ ਕਿ ‘ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਇੱਕ ਮੋਰਚਾ ਖੋਲ੍ਹਣਗੇ। ਸਾਰੀਆਂ ਵਿਰੋਧੀ ਪਾਰਟੀਆਂ ਹੈਦਰਾਬਾਦ ਵਿੱਚ ਇਕੱਠੀਆਂ ਕਰਨਗੇ ਅਤੇ ਇੱਕ ਵਿਸ਼ਾਲ ਮੀਟਿੰਗ ਕਰਨਗੇ ਅਤੇ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਵੇਚਣ ਲਈ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੜਨਗੇ। ਉਨ੍ਹਾਂ ਕਿਹਾ, “ਅਸੀਂ ਆਪਣੀ ਮੁਹਿੰਮ ਦਸੰਬਰ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਕਰਾਂਗੇ। ਮੋਦੀ ਸਰਕਾਰ ਇੱਕ ਵੀ ਸਰਕਾਰੀ ਸੰਸਥਾ ਨਹੀਂ ਬਣਾ ਸਕੀ, ਪਰ 23 ਸੰਸਥਾਵਾਂ ਨੂੰ ਵੇਚਣ ਜਾ ਰਹੀ ਹੈ। ਐਲਆਈਸੀ ਵੀ ਵੇਚਣ ਜਾ ਰਹੀ ਹੈ।”
ਕੇਸੀਆਰ ਨੇ ਕਿਹਾ, “ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇੱਕ ਵੀ ਸਰਕਾਰੀ ਸੰਸਥਾ ਨਹੀਂ ਬਣਾਈ, ਬਲਕਿ 23 ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨ ਜਾ ਰਹੀ ਹੈ, ਦੇਸ਼ ਦੀ ਸਭ ਤੋਂ ਵੱਧ ਭਰੋਸੇਮੰਦ ਸੰਸਥਾ ਦਾ ਵੀ ਨਿੱਜੀਕਰਨ ਕਰਨ ਜਾ ਰਹੀ ਹੈ, ਜਦਕਿ ਐਲਆਈਸੀ ਦੁਨੀਆ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ, ਜਿਸ ਕੋਲ 40 ਕਰੋੜ ਪਾਲਿਸੀ ਧਾਰਕ ਹਨ ਅਤੇ ਇਹ ਸਭ ਤੋਂ ਜ਼ਿਆਦਾ ਲਾਭ ਦਿੰਦੀ ਹੈ।” ਉਨ੍ਹਾਂ ਕਿਹਾ, ‘ਇਸ ਸਾਲ ਐਲਆਈਸੀ ਨੇ ਆਪਣੇ 2600 ਕਰੋੜ ਮੁਨਾਫੇ ਮੋਦੀ ਸਰਕਾਰ ਨੂੰ ਦਿੱਤੇ ਹਨ, ਫਿਰ ਵੀ ਮੋਦੀ ਸਰਕਾਰ ਇਸ ਦਾ ਨਿੱਜੀਕਰਨ ਕਰ ਰਹੀ ਹੈ। ਕੇਸੀਆਰ ਨੇ ਕਿਹਾ ਕਿ ਉਹ, ‘ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨਗੇ, ਸਾਰੇ ਐਲਆਈਸੀ, ਰੇਲਵੇ, ਬੀਐਸਐਨਐਲ, ਐਨਟੀਪੀਸੀ, ਬੀਪੀਸੀਐਲ ਦੇ ਕਰਮਚਾਰੀਆਂ ਲਈ ਲੜਨਗੇ।”