ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਅਕਾਊਂਟ ਨੂੰ Unverified ਕਰ ਦਿੱਤਾ ਹੈ । ਜਿਸ ਦੇ ਤਹਿਤ ਹੁਣ ਉਨ੍ਹਾਂ ਦੇ ਟਵਿੱਟਰ ਅਕਾਊਂਟ ਤੋਂ ਬਲੂ ਟਿਕ ਹਟਾ ਦਿੱਤਾ ਗਿਆ ਹੈ।
ਇਹ ਖ਼ਬਰ ਆਉਂਦਿਆਂ ਹੀ ਟਵਿੱਟਰ ‘ਤੇ ‘Vice President of India’ ਟ੍ਰੈਂਡ ਹੋਣ ਲੱਗਿਆ ਹੈ । ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕ ਟਵਿੱਟਰ ਦੇ ਇਸ ਕਦਮ ਦਾ ਵਿਰੋਧ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਪਲਟਿਆ ਫੈਸਲਾ- ਹੁਣ ਨਿੱਜੀ ਹਸਪਤਾਲਾਂ ਤੋਂ ਵਾਪਿਸ ਲਏਗੀ ਵੈਕਸੀਨ
ਭਾਜਪਾ ਨੇਤਾ ਸੁਰੇਸ਼ ਨਾਖੁਆ ਨੇ ਪੁੱਛਿਆ ਹੈ, ‘ਟਵਿੱਟਰ ਨੇ ਉਪ ਰਾਸ਼ਟਰਪਤੀ ਦੇ ਅਕਾਊਂਟ ਤੋਂ ਬਲੂ ਟਿਕ ਕਿਉਂ ਹਟਾਇਆ? ਇਹ ਭਾਰਤ ਦੇ ਸੰਵਿਧਾਨ ‘ਤੇ ਹਮਲਾ ਹੈ ।’ ਹਾਲਾਂਕਿ, ਕੁਝ ਲੋਕ ਇਹ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਅਕਾਊਂਟ ਐਕਟਿਵ ਨਹੀਂ ਸੀ, ਜਿਸ ਕਾਰਨ Unverified ਕਰ ਦਿੱਤਾ ਹੈ।
ਦੱਸ ਦੇਈਏ ਕਿ ਟਵਿੱਟਰ ਅਕਾਊਂਟ ਦੇ ਐਕਟਿਵ ਹੋਣ ਦਾ ਇਹ ਮਤਲਬ ਹੈ ਕਿ ਤੁਸੀਂ ਅਕਾਊਂਟ ਨੂੰ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਵਰਤ ਰਹੇ ਹੋ। ਇੱਕ ਉਪਭੋਗਤਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ,’ ਭਾਰਤ ਦੇ ਉਪ ਰਾਸ਼ਟਰਪਤੀ ਨੇ 23 ਜੁਲਾਈ 2020 ਤੋਂ ਬਾਅਦ ਕੁਝ ਵੀ ਟਵੀਟ ਨਹੀਂ ਕੀਤਾ, ਜਿਸਦਾ ਅਰਥ ਹੈ ਕਿ ਉਨ੍ਹਾਂ ਦਾ ਖਾਤਾ ਪਿਛਲੇ 10 ਮਹੀਨਿਆਂ ਤੋਂ ਅਕਿਰਿਆਸ਼ੀਲ ਹੈ ।
ਟਵਿੱਟਰ ਪਾਲਿਸੀ ਦੇ ਅਨੁਸਾਰ ਬਲੂ ਟਿਕ ਆਪਣੇ ਆਪ ਹੀ ਨਾ-ਸਰਗਰਮ ਖਾਤਿਆਂ ਤੋਂ ਹਟਾ ਦਿੱਤੀਆਂ ਜਾਂਦੀਆਂ ਹਨ। ਇਸ ਲਈ ਬਲੂ ਟਿਕ ਨੂੰ ਉਪ ਰਾਸ਼ਟਰਪਤੀ ਦੇ ਖਾਤੇ ਤੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮਹਾਮਾਰੀ ਨੇ School Books ਦੀ Market ਵੀ ਕੀਤੀ ਢਹਿ-ਢੇਰੀ, ਸੁਣੋ ਦੁਕਾਨਦਾਰਾਂ ਦੀਆਂ ਧਾਹਾਂ