ਬਠਿੰਡਾ ਵਿੱਚ ਇੱਕ ਘਰ ਵਿਚ ਜ਼ੋਰਦਾਰ ਧਮਾਕਾ ਹੋਣ ਨਾਲ ਅਚਾਨਕ ਦਹਿਸ਼ਤ ਫੈਲ ਗਈ। ਧਮਾਕੇ ਦੀ ਆਵਾਜ਼ ਪੂਰੇ ਪਿੰਡ ਵਿੱਚ ਗੂੰਜ ਉੱਠੀ। ਜਿਵੇਂ ਹੀ ਲੋਕਾਂ ਨੇ ਆਵਾਜ਼ ਸੁਣੀ, ਉੱਥੇ ਹੜਕੰਪ ਮਚ ਗਿਆ। ਧਮਾਕੇ ਵਿੱਚ ਦੋ ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਘਰ ਦੇ ਅੰਦਰ ਹੋਇਆ। ਘਰ ਵਿੱਚ ਰੱਖਿਆ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਇਹ ਘਟਨਾ ਬਠਿੰਡਾ ਦੇ ਜੀਦਾ ਪਿੰਡ ਵਿੱਚ ਵਾਪਰੀ।
ਜ਼ਖਮੀ ਪਿਤਾ-ਪੁੱਤਰ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖਮੀਆਂ ਦੀ ਪਛਾਣ ਪਿਤਾ ਜਗਤਾਰ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।

ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਧਮਾਕਾ ਆਨਲਾਈਨ ਮੰਗਵਾਈ ਗਈ ਵਿਸਫੋਕਟਕ ਸਮੱਗਰੀ ਵਿਚ ਹੋਇਆ ਹੈ। ਫੋਰੈਂਸਿਕ ਸਾਇੰਸ ਯੂਨਿਟ ਬਠਿੰਡਾ ਨੇ ਘਰ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਤੇ ਫੋਰੈਂਸਿਕ ਟੀਮ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਧਮਾਕੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਘਰ ਦੇ ਅੰਦਰ ਕਿਸੇ ਕਿਸਮ ਦਾ ਰਸਾਇਣ ਤਿਆਰ ਕੀਤਾ ਜਾ ਰਿਹਾ ਸੀ, ਜਿਸ ਵਿੱਚ ਧਮਾਕਾ ਹੋਇਆ।
ਇਹ ਵੀ ਪੜ੍ਹੋ : ਪੰਜਾਬ ‘ਚ ਵੱਡੀ ਸਾਜ਼ਿਸ਼ ਨਾਕਾਮ, ਪਾਕਿਸਤਾਨ ਤੋਂ ਆਏ ਹਥਿਆਰਾਂ ਦੇ ਜਖੀਰੇ ਸਣੇ 2 ਕਾਬੂ
SSP ਬਠਿੰਡਾ ਅਮਨੀਤ ਕੌਰ ਨੇ ਦੱਸਿਆ ਕਿ ਸਵੇਰੇ ਪ੍ਰਾਈਵੇਟ ਹਸਪਤਾਲ ਤੋਂ ਫੋਨ ਆਇਆ ਸੀ ਜਿਥੋਂ ਪਤਾ ਲੱਗਾ ਕਿ 19 ਸਾਲ ਦਾ ਮੁੰਡਾ ਗੁਰਪ੍ਰੀਤ ਸਿੰਘ ਤੇ ਉਸ ਦੇ ਪਿਤਾ ਜਗਤਾਰ ਸਿੰਘ ਨੂ੍ੰ ਜ਼ਖਮੀ ਹਾਲਤ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬਲਾਸਟ ਕੱਲ੍ਹ ਹੋਇਆ ਸੀ, ਸਾਨੂੰ ਪਿੰਡ ਵਿਚੋਂ ਜਾਂ ਪਰਿਵਾਰ ਵੱਲੋਂ ਵੀ ਕੋਈ ਰਿਪੋਰਟ ਨਹੀਂ ਮਿਲੀ ਸੀ। ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਕੋਈ ਧਮਾਕਾਖੇਜ਼ ਸਮੱਗਰੀ ਮੰਗਾ ਕੇ ਐਕਸਪੈਰੀਮੈਂਟ ਕਰ ਰਿਹਾ ਸੀ, ਜਿਸ ਨਾਲ ਬਸਾਸਟ ਹੋ ਗਿਆ। ਦੋਵੇਂ ਖਤਰੇ ਤੋਂ ਬਾਹਰ ਹੈ ਪਰ ਦੋਵਾਂ ਦੀ ਸਰਜਰੀ ਹੋਣੀ ਹੈ। ਪਹਿਲਾਂ ਪੁੱਤਰ ਜ਼ਖਮੀ ਹੋਇਆ ਸੀ ਤੇ ਪਿਤਾ ਸ਼ਾਮ ਨੂੰ ਜ਼ਖਮੀ ਹੋਇਆ, ਸ਼ਾਇਦ ਉਹ ਉਸ ਸਮੱਗਰੀ ਨੂੰ ਸਮੇਟਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























