ਮਾਲੇਰਕੋਟਲਾ ਦੇ ਧੂਰੀ ਰੋਡ ਤੇ ਅਜੇ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਸਵਾਰੀਆਂ ਨਾਲ ਭਰੀ ਬਲੈਰੋ ਗੱਡੀ ਦੀ ਅਣਪਛਾਤੇ ਵਾਹਨ ਨਾਲ ਜ਼ਬਰਦਸਤ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ 20 ਦੇ ਕਰੀਬ ਸਵਾਰੀਆਂ ਨੂੰ ਸੱਟਾਂ ਲੱਗਿਆ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਿਲ ਹਨ।ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਇਲਾਜ ਲਈ ਭੇਜਿਆ ਗਿਆ ਹੈ।
ਜਾਣਕਰੀ ਅਨੁਸਾਰ ਇੱਕ ਬਲੈਰੋ ਗੱਡੀ ਰਾਜਸਥਾਨ ਤੋਂ ਮਲੇਰਕੋਟਲਾ ਵਿਖੇ ਬਾਬਾ ਹੈਦਰ ਸ਼ੇਖ ਦਰਗਾਹ ਪੀਰਾਂ ਦੇ ਸੰਗਤ ਨੂੰ ਲੈ ਕੇ ਆ ਰਹੀ ਸੀ। ਦੂਜੀ ਗੱਡੀ ਜਲੰਧਰ ਤੋਂ ਆ ਰਹੀ ਸੀ। ਮਲੇਰਕੋਟਲਾ ਧੂਰੀ ਰੋਡ ਨੇੜੇ ਦੋਵਾਂ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਸੰਗਤ ਵਾਲੀ ਗੱਡੀ ਵਿੱਚ ਲਗਭਗ 20 ਸਵਾਰੀਆਂ ਸਨ ਅਤੇ ਕੁਝ ਸਵਾਰੀਆਂ ਗੱਡੀ ਦੇ ਉੱਪਰ ਵੀ ਬੈਠੀਆਂ ਸਨ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਲੋਕ ਦੂਰ ਦੂਰ ਤੱਕ ਖਿੰਡ ਗਏ ਅਤੇ ਦੂਸਰੀ ਗੱਡੀ ਦੀਆਂ ਕਮਾਣੀਆਂ ਅਤੇ ਟਾਇਰ ਨਿਕਲ ਕੇ ਦੂਰ ਡਿੱਗ ਗਏ।
ਇਹ ਵੀ ਪੜ੍ਹੋ : ਪੰਜਾਬ ‘ਚ ਚੋਣਾਂ ਦੇ ਮੱਦੇਨਜ਼ਰ 80% ਪੁਲਿਸ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ
ਹਾਦਸੇ ਤੋਂ ਬਾਅਦ ਤੁਰੰਤ ਪਿੰਡ ਸੰਗਾਲੇ ਦੇ ਲੋਕ ਇਕੱਠੇ ਹੋਏ ਅਤੇ ਐਂਬੂਲੈਂਸ ਨੂੰ ਫੋਨ ਕੀਤਾ। ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਇਲਾਜ ਲਈ ਭੇਜਿਆ ਗਿਆ। ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਵੱਲੋ 4 ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਮੌਕੇ ਤੇ ਚੌਂਕੀ ਹਿਮਤਾਨਾ ਤੋਂ ਪੁਲਿਸ ਵੀ ਪਹੁੰਚ ਗਈ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ।
ਵੀਡੀਓ ਲਈ ਕਲਿੱਕ ਕਰੋ -: