ਭਾਰਤੀ ਸਰਹੱਦ ਅਟਾਰੀ ਜੁਆਇੰਟ ਚੈਕ ਪੋਸਟ ਜ਼ੀਰੋ ਲਾਈਨ ‘ਤੇ ਐਤਵਾਰ ਸਵੇਰੇ ਬਕਰੀਦ ਯਾਨੀ ਈਦ-ਉਲ-ਅਜ਼ਹਾ ਮਨਾਈ ਗਈ। ਇਸ ਮੌਕੇ BSF ਦੇ ਅਧਿਕਾਰੀਆਂ ਅਤੇ ਪਾਕਿ ਰੇਂਜਰਾਂ ਨੇ ਇੱਕ ਸਾਂਝੇ ਪ੍ਰੋਗਰਾਮ ਦਾ ਆਯੋਜਨ ਕੀਤਾ । BSF ਦੇ ਜਵਾਨਾਂ ਨੇ ਪਾਕਿ ਰੇਂਜਰਾਂ ਨੂੰ ਇਸ ਸ਼ੁਭ ਮੌਕੇ ਵਧਾਈ ਦਿੱਤੀ। ਦੋਵਾਂ ਦੇਸ਼ਾਂ ਦੇ ਜਵਾਨਾਂ ਨੇ ਇੱਕ ਦੂਜੇ ਨਾਲ ਮਠਿਆਈਆਂ ਦਾ ਆਦਾਨ-ਪ੍ਰਦਾਨ ਵੀ ਕੀਤਾ।
ਈਦ-ਉਲ-ਅਜ਼ਹਾ ਦੇ ਮੌਕੇ ‘ਤੇ ਕੁਝ ਸਮੇਂ ਲਈ ਭਾਰਤ-ਪਾਕਿਸਤਾਨ ਦੇ ਅੰਤਰਰਾਸ਼ਟਰੀ ਦਰਵਾਜ਼ਿਆਂ ਨੂੰ ਖੋਲ੍ਹਿਆ ਗਿਆ । BSF ਦੇ ਸੀਨੀਅਰ ਅਧਿਕਾਰੀ ਅਤੇ ਪਾਕਿ ਰੇਂਜਰ ਜ਼ੀਰੋ ਲਾਈਨ ‘ਤੇ ਪਹੁੰਚੇ । ਦੋਵਾਂ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਈਦ-ਉਲ-ਅਜ਼ਹਾ ਦੀ ਵਧਾਈ ਦਿੱਤੀ ਤੇ ਨਾਲ ਹੀ ਮਿਠਾਈ ਦੇ ਡੱਬੇ ਵੀ ਦਿੱਤੇ।
ਇਹ ਵੀ ਪੜ੍ਹੋ: ਵੱਡੀ ਖਬਰ: ਬਟਾਲਾ ਦੇ MLA ਸ਼ੈਰੀ ਕਲਸੀ ਦੇ PA ਤੇ ਤਾਏ ਦੇ ਮੁੰਡੇ ਸਣੇ 3 ਲੋਕਾਂ ਦੀ ਸੜਕ ਹਾਦਸੇ ‘ਚ ਮੌਤ
ਇਸ ਮੌਕੇ ਬੀਐਸਐਫ ਦੇ ਅਧਿਕਾਰੀਆਂ ਤੋਂ ਇਲਾਵਾ ਜਵਾਨ ਵੀ ਮੌਜੂਦ ਸਨ । ਕੁਝ ਹੀ ਮਿੰਟਾਂ ਦੇ ਪ੍ਰੋਗਰਾਮ ਦੌਰਾਨ ਦੋਵਾਂ ਧਿਰਾਂ ਦੇ ਅਧਿਕਾਰੀਆਂ ਨੇ ਈਦ-ਉਲ-ਅਜ਼ਹਾ ਦੇ ਤਿਉਹਾਰ ‘ਤੇ ਇੱਕ-ਦੂਜੇ ਨੂੰ ਵਧਾਈ ਦਿੱਤੀ । ਇਸ ਤੋਂ ਤੁਰੰਤ ਬਾਅਦ ਦੋਵਾਂ ਦੇਸ਼ਾਂ ਦੇ ਅੰਤਰਰਾਸ਼ਟਰੀ ਗੇਟ ਬੰਦ ਕਰ ਦਿੱਤੇ ਗਏ।
ਦੱਸ ਦੇਈਏ ਕਿ ਜੇਸੀਪੀ ਅਟਾਰੀ ‘ਤੇ ਕੋਰੋਨਾ ਕਾਰਨ ਪਿਛਲੇ ਦੋ ਸਾਲਾਂ ਤੋਂ ਈਦ-ਉਲ-ਅਜ਼ਹਾ ਦੇ ਮੌਕੇ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੋਇਆ ਸੀ । ਐਤਵਾਰ ਨੂੰ ਈਦ ਦੇ ਮੌਕੇ ‘ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਾਲੇ ਮਠਿਆਈਆਂ ਦੇ ਆਦਾਨ-ਪ੍ਰਦਾਨ ਨਾਲ ਰਿਸ਼ਤਿਆਂ ਵਿੱਚ ਕੁਝ ਮਿਠਾਸ ਆਉਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: