bus accident faridkot of punjab: ਪੰਜਾਬ ‘ਚ ਵੀਰਵਾਰ ਨੂੰ ਟਾਇਰ ਫੱਟਣ ਨਾਲ ਅਸੰਤੁਲਿਤ ਹੋਈ ਬੱਸ ਸੇਮਨਾਲੇ ‘ਚ ਡਿੱਗ ਗਈ।ਫਰੀਦਕੋਟ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਪਿੰਡ ਗੋਲੇਵਾਲਾ ਦੇ ਕੋਲ ਹੋਇਆ।ਵੀਰਵਾਰ ਸਵੇਰੇ ਫਰੀਦਕੋਟ ਤੋਂ ਫਿਰੋਜ਼ਪੁਰ ਜਾ ਰਹੀ ਪੀਆਰਟੀਸੀ ਬੱਸ ਦਾ ਅਗਲਾ ਟਾਇਰ ਫੱਟ ਗਿਆ।ਜਿਸ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਰੇਲਿੰਗ ਤੋੜਦੀ ਹੋਈ ਸੇਮਨਾਲ ‘ਚ ਜਾ ਡਿੱਗੀ।ਜਾਣਕਾਰੀ ਮਿਲਦੇ ਹੀ ਆਸਪਾਲ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਬੱਸ ਡਰਾਈਵਰ, ਕੰਡਕਟਰ ਸਮੇਤ ਕਰੀਬ 15 ਯਾਤਰੀਆਂ ਨੂੰ ਬਾਹਰ ਕੱਢਿਆ।ਜਿਆਦਾਤਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਸਾਰਿਆਂ ਨੂੰ ਗੋਲੇਵਾਲਾ ਦੇ ਇੱਕ ਕਲੀਨਿਕ ‘ਚ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ।
ਬੱਸ ਦੇ ਡਰਾਈਵਰ ਅਮਰੀਕ ਸਿੰਘ ਅਤੇ ਕੰਡਕਟਰ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਭਰਤੀ ਕਰਾਇਆ ਗਿਆ।ਇਸ ਮੌਕੇ ‘ਤੇ ਇੱਕ ਵਿਅਕਤੀ ਨੇ ਦੱਸਿਆ ਕਿ ਹਾਦਸਾ ਬੱਸ ਦੇ ਟਾਇਰ ਫੱਟਣ ਨਾਲ ਹੋਇਆ।ਟਾਇਰ ਫੱਟਦੇ ਹੀ ਬੱਸ ਬੇਕਾਬੂ ਹੋ ਗਈ ਅਤੇ ਨਾਲੇ ‘ਚ ਜਾ ਡਿੱਗੀ।ਇਸ ਮਾਮਲੇ ‘ਚ ਗੋਲੇਵਾਲਾ ਪੁਲਸ ਚੌਕੀ ਦੇ ਇੰਚਾਰਜ ਗੁਰਮੇਜ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ