ਪੰਜਾਬ ਤੋਂ ਸਟੱਡੀ ਵੀਜ਼ਾ ‘ਤੇ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੀਆਂ ਵੱਡੀ ਗਿਣਤੀ ਅਰਜ਼ੀਆਂ ਰੱਦ ਹੋ ਰਹੀਆਂ ਹਨ । ਇਸ ਦਾ ਮੁੱਖ ਕਾਰਨ ਜਾਅਲੀ ਬੈਂਕ ਸਟੇਟਮੈਂਟਾਂ ਅਤੇ ਜਨਮ ਸਰਟੀਫਿਕੇਟ ਅਤੇ ਐਜੂਕੇਸ਼ਨ ਗੈਪ ਬਾਰੇ ਤਿਆਰ ਕੀਤੇ ਜਾ ਰਹੇ ਫਰਜ਼ੀ ਦਸਤਾਵੇਜ਼ ਅਤੇ ਅਧਿਕਾਰੀਆਂ ਨੂੰ ਸ਼ੱਕ ਹੋਣਾ ਹੈ। 2020-21 ਵਿੱਚ ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਪੰਜਾਬ, ਹਰਿਆਣਾ ਨਾਲ ਸਬੰਧਤ 600 ਤੋਂ ਵੱਧ ਅਜਿਹੇ ਮਾਮਲੇ ਫੜੇ ਹਨ, ਜਿਨ੍ਹਾਂ ਵਿੱਚ ਆਸਟ੍ਰੇਲੀਆ ਦਾ ਐਜੂਕੇਸ਼ਨ ਵੀਜ਼ਾ ਹਾਸਿਲ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ।
ਇਸ ਦੇ ਨਾਲ ਹੀ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਇੱਕ ਸਾਲ ਵਿੱਚ ਫੜੇ ਗਏ ਅਜਿਹੇ ਮਾਮਲਿਆਂ ਦੀ ਗਿਣਤੀ 2500 ਤੋਂ ਵੱਧ ਹੈ । ਅਜਿਹੇ ਹੀ ਮਾਮਲੇ ਨਿਊਜ਼ੀਲੈਂਡ, ਯੂਕੇ, ਅਮਰੀਕੀ ਅੰਬੈਸੀਆਂ ਵੱਲੋਂ ਵੀ ਫੜ੍ਹੇ ਜਾ ਚੁੱਕੇ ਹਨ। ਕੈਨੇਡਾ ਦੇ ਵੀਜ਼ਾ ਰਿਜੈਕਟ ਹੋਣ ਦੀ ਦਰ 41% ਤੱਕ ਪਹੁੰਚ ਗਈ ਹੈ । ਕੋਵਿਡ ਤੋਂ ਪਹਿਲਾਂ ਇਹ 15% ਸੀ। ਬਹੁਤ ਸਾਰੇ ਮਾਹਰਾਂ ਦੇ ਅਨੁਸਾਰ ਇਸ ਕਾਰਨ ਕੋਵਿਡ ਦੇ ਚੱਲਦਿਆਂ 2 ਸਾਲਾਂ ਤੋਂ ਅਰਜ਼ੀਆਂ ਪੈਂਡਿੰਗ ਹੋਣਾ ਵੀ ਹੈ। ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ‘ਤੇ ਸਟੈਂਡਿੰਗ ਕਮੇਟੀ ਦੀ ਨਵੀਂ ਰਿਪੋਰਟ ਦੇ ਅਨੁਸਾਰ 2021 ਵਿੱਚ ਸਟੱਡੀ ਵੀਜ਼ਾ ਲਈ 225,402 ਅਰਜ਼ੀਆਂ ਪ੍ਰੋਸੈਸ ਕੀਤੇ ਗਏ ਅਤੇ ਉਨ੍ਹਾਂ ਵਿੱਚੋਂ 91,439 ਨੂੰ ਖਾਰਿਜ ਕਰ ਦਿੱਤਾ ਗਿਆ । ਯਾਨੀ ਲਗਭਗ 41% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ CM ਭਗਵੰਤ ਮਾਨ ਨੇ ਲਹਿਰਾਇਆ ਤਿਰੰਗਾ ਤੇ ਪੰਜਾਬੀਆਂ ਨਾਲ ਕੀਤੇ ਇਹ ਵੱਡੇ ਵਾਅਦੇ
ਦੱਸ ਦੇਈਏ ਕਿ ਭਾਰਤ ਤੋਂ 96,378 ਲੋਕਾਂ ਦੀਆਂ PR ਅਰਜ਼ੀਆਂ ਕੈਨੇਡਾ ਸਰਕਾਰ ਕੋਲ ਪ੍ਰੋਸੈਸਿੰਗ ਲਈ ਪਈਆਂ ਹਨ। ਆਰਜ਼ੀ ਰੈਜ਼ੀਡੈਂਸੀ ਵੀਜ਼ਿਆਂ ਲਈ 4,30,286 ਅਰਜ਼ੀਆਂ ਹਨ। ਇਸ ਤੋਂ ਇਲਾਵਾ 31 ਮਾਰਚ, 2022 ਤੱਕ ਵੱਖ-ਵੱਖ ਸ਼੍ਰੇਣੀਆਂ ਦੀਆਂ ਕੁੱਲ 9,56,950 ਅਰਜ਼ੀਆਂ ਕੈਨੇਡਾ ਸਰਕਾਰ ਕੋਲ ਬਕਾਇਆ ਪਈਆਂ ਸਨ। ਕੈਨੇਡਾ ਕੋਲ ਦੁਨੀਆ ਭਰ ਤੋਂ ਕੁੱਲ 2.5 ਮਿਲੀਅਨ ਅਰਜ਼ੀਆਂ ਪੈਂਡਿੰਗ ਹਨ।
ਗੌਰਤਲਬ ਹੈ ਕਿ ਇੱਕ ਵਾਰ ਜਦੋਂ ਤੁਸੀਂ ਆਪਣੀ ਪੜ੍ਹਾਈ ਛੱਡ ਦਿੰਦੇ ਹੋ ਤਾਂ ਦੁਬਾਰਾ ਅਪਲਾਈ ਕਰਨ ਦੇ ਵਿਚਾਲੇ ਆਏ ਗੈਪ ਨੂੰ ਲੈ ਕੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ । Experience ਸਰਟੀਫਿਕੇਟ ਵੀ ਜਾਅਲੀ ਪਾਏ ਗਏ ਹਨ । ਇਸ ਦੇ ਨਾਲ ਹੀ ਜਨਮ ਸਰਟੀਫਿਕੇਟ ਤੋਂ ਲੈ ਕੇ ਪਾਸਪੋਰਟ ਬਣਾਉਣ ਵਿੱਚ ਵੀ ਗੜਬੜੀਆਂ ਫੜੀਆਂ ਗਈਆਂ ਹਨ। ਕਈ ਵੀਜ਼ਾ ਏਜੰਟ ਵਿਦਿਆਰਥੀਆਂ ਤੋਂ ਨਿਸ਼ਚਿਤ ਫੀਸ ਦੇ ਕੇ ਬੈਂਕ ਸਟੇਟਮੈਂਟਾਂ ਬਣਵਾਉਣ ਦੀ ਗਾਰੰਟੀ ਲੈਂਦੇ ਹਨ । ਦੱਸਣਯੋਗ ਹੈ ਕਿ ਕੈਨੇਡਾ ਨੇ ਪਿਛਲੇ ਸਾਲ ਭਾਰਤ ਦੇ 41 ਫੀਸਦੀ, ਆਸਟ੍ਰੇਲੀਆ ਦੇ 38 ਫੀਸਦੀ, ਚੀਨ ਦੇ 17 ਫੀਸਦੀ, ਅਮਰੀਕਾ ਦੇ 13 ਫੀਸਦੀ, ਬ੍ਰਿਟੇਨ ਦੇ 11 ਫੀਸਦੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: