ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਿਹਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਂਦੇ ਹਨ। ਪਰ ਇਨ੍ਹਾਂ ਵਿੱਚੋਂ ਕੁਝ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।

ਇਸੇ ਵਿਚਾਲੇ ਬਰੈਂਪਟਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਪੜ੍ਹਾਈ ਲਈ ਗਏ ਪੰਜਾਬ ਦੇ ਖੰਨਾ ਦੇ ਪਿੰਡ ਮਾਣਕੀ ਦੇ ਨੌਜਵਾਨ ਨਵਪ੍ਰੀਤ ਸਿੰਘ ਮਾਣਕੂ ਦਾ 30 ਅਪ੍ਰੈਲ ਨੂੰ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੀਨੇ ਵਿੱਚ ਦਰਦ ਕਾਰਨ ਨੌਜਵਾਨ ਨੂੰ ਈਟੋਬੀਕੋ ਜਨਰਲ ਹਸਪਤਾਲ ਵਿਖੇ ਲਿਜਾਇਆ ਗਿਆ ਸੀ, ਪਰ ਉਸਦੀ ਜਾਨ ਨੂੰ ਨਹੀ ਬਚਾਇਆ ਜਾ ਸਕਿਆ ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਫੈਸਲਾ, ਹੁਣ ਵਿਧਾਇਕ ਆਪਣੀ ਜੇਬ ‘ਚੋਂ ਭਰਨਗੇ ਟੈਕਸ, ਭਲਕੇ ਹੋ ਸਕਦੈ ਐਲਾਨ
ਦੱਸ ਦੇਈਏ ਕਿ ਨੌਜਵਾਨ ਕੈਨੇਡੀਅਨ ਪ੍ਰੋਵਿਨਸ ਨੋਵਾ ਸਕੋਸ਼ੀਆ (Cape Breton University) ਵਿੱਚ ਉਚੇਰੀ ਪੜ੍ਹਾਈ ਕਰਨ ਲਈ ਆਇਆ ਸੀ ਤੇ ਹਾਲ ਹੀ ਵਿੱਚ ਆਪਣੇ ਵੱਡੇ ਭਰਾ ਨਾਲ ਬਰੈਂਪਟਨ ਵਿਖੇ ਮੂਵ ਹੋਇਆ ਸੀ । ਨੌਜਵਾਨ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”























