ਸਾਲ 2021 ਵਿੱਚ 21 ਸਾਲਾਂ ਬਾਅਦ 21 ਸਾਲਾਂ ਦੀ ਹਰਨਾਜ਼ ਕੌਰ ਸੰਧੂ ਨੇ 13 ਦਸੰਬਰ ਨੂੰ ਇਜ਼ਰਾਇਲ ਵਿਖੇ ਹੋਏ ਦੁਨੀਆ ਦੇ ਸਭ ਤੋਂ ਵੱਡੇ ਬਿਊਟੀ ਕੰਟੈਸਟ ਮਿਸ ਯੂਨੀਵਰਸ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਹਰਨਾਜ਼ ਨੇ ਪੂਰੀ ਦੁਨੀਆ ਵਿੱਚ ਨਾ ਸਿਰਫ਼ ਦੇਸ਼ ਦਾ ਮਾਣ ਵਧਾਇਆ, ਬਲਕਿ ਉਹ ਪੰਜਾਬ ਦਾ ਵੀ ਨਾਜ਼ ਬਣ ਗਈ।
ਹਰਨਾਜ਼ ਦੇ ਮਿਸ ਯੂਨੀਵਰਸ ਬਣਨ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਕੈਪਟਨ ਨੇ ਟਵੀਟ ਕਰ ਕਿਹਾ ਕਿ, “ਹਰਨਾਜ਼ ਸੰਧੂ ਨੂੰ #MissUniverse2021 ਦਾ ਤਾਜ ਜਿੱਤਣ ‘ਤੇ ਵਧਾਈ। ਇੱਕ ਵਾਰ ਫਿਰ ਭਾਰਤ ਦੀ ਇੱਕ ਧੀ ਨੇ ਦੇਸ਼ ਦਾ ਮਾਣ ਵਧਾਇਆ ਹੈ। ਤੁਹਾਡੇ ਸਾਰੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਬੇਟਾ!”
ਇਹ ਵੀ ਪੜ੍ਹੋ : ਵੇਟਰੇਸ ਨੂੰ ਮਿਲੀ ਸਾਢੇ ਤਿੰਨ ਲੱਖ ਦੀ ਟਿਪ, ਰੈਸਟੋਰੈਂਟ ਨੇ ਦਿੱਤਾ ਨੌਕਰੀ ਤੋਂ ਜਵਾਬ ! ਜਾਣੋ ਕਿਉਂ
ਹਰਨਾਜ਼ ਕੌਰ ਸੰਧੂ ਮਿਸ ਇੰਡੀਆ 2019 ਦੇ ਫਾਈਨਲ ਵਿੱਚ ਪਹੁੰਚੀ ਸੀ ਅਤੇ ਹੁਣ ਮਿਸ ਯੂਨੀਵਰਸ ਦਾ 70ਵਾਂ ਖਿਤਾਬ ਜਿੱਤਿਆ ਹੈ। ਉਹ ਮਿਸ ਯੂਨੀਵਰਸ-2021 ਬਣ ਚੁੱਕੀ ਹੈ। 21 ਸਾਲਾ ਹਰਲੀਨ ਕੌਰ ਨੇ 21 ਸਾਲ ਬਾਅਦ ਭਾਰਤ ਨੂੰ ਇਹ ਤਾਜ (ਖਿਤਾਬ ) ਦਿਵਾਇਆ ਹੈ। ਇਸ ਤੋਂ ਪਹਿਲਾਂ ਇਹ ਖਿਤਾਬ 1994 ਵਿੱਚ ਸੁਸ਼ਮਿਤਾ ਸੇਨ ਅਤੇ 2000 ਵਿੱਚ ਲਾਰਾ ਦੱਤਾ ਨੇ ਜਿੱਤਿਆ ਸੀ। ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦੁਨੀਆਂ ਲਈ ਉਹ ਨਾਮ ਬਣ ਗਈ ਹੈ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਕੋਹਾਲੀ ਵਿੱਚ ਜਨਮੀ ਹਰਨਾਜ਼ ਕੌਰ ਦਾ 21 ਸਾਲ ਦੀ ਉਮਰ ਵਿੱਚ ਮਿਸ ਯੂਨੀਵਰਸ ਦੇ ਤਾਜ ਤੱਕ ਦਾ ਸਫ਼ਰ ਬਹੁਤ ਖਾਸ ਅਤੇ ਪ੍ਰੇਰਿਤ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: