ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਵਿੱਖ ਦੀ ਰਣਨੀਤੀ ਉਲੀਕ ਲਈ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਸੀਟਾਂ ਦੀ ਵੰਡ ਕਰੇਗੀ। ਇਸ ਦੀ ਲਗਭਗ ਸਹਿਮਤੀ ਬਣ ਚੁੱਕੀ ਹੈ। ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ, ਸੱਤ ਦੌਰ ਦੀ ਗੱਲਬਾਤ ਤੋਂ ਬਾਅਦ ਅੱਜ ਮੈਂ ਪੁਸ਼ਟੀ ਕਰਦਾ ਹਾਂ ਕਿ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਜਾ ਰਹੇ ਹਨ। ਸੀਟ ਵੰਡ ਵਰਗੇ ਵਿਸ਼ਿਆਂ ‘ਤੇ ਬਾਅਦ ਵਿੱਚ ਚਰਚਾ ਕੀਤੀ ਜਾਵੇਗੀ। ਹਾਲਾਂਕਿ ਪੰਜਾਬ ਭਾਜਪਾ ਨੇ ਪਹਿਲਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਪਰ ਕੁੱਝ ਦਿਨ ਪਹਿਲਾ ਆਪਣੀ ਪਾਰਟੀ ਦੇ ਦਫਤਰ ਦਾ ਉਦਘਾਟਨ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਅਤੇ ਢੀਂਡਸਾ ਦੇ ਨਾਲ ਮਿਲ ਕੇ ਚੋਣਾਂ ਲੜਨ ਆ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : 8ਵੀਂ ਦੇ ਵਿਦਿਆਰਥੀ ਦਾ ਆਨਲਾਈਨ ਕਲਾਸ ਦੌਰਾਨ ਫਟਿਆ ਮੋਬਾਈਲ, ਧਮਾਕੇ ‘ਚ ਝੁਲਸਿਆ, ਹਾਲਤ ਗੰਭੀਰ
ਹਾਲਾਂਕਿ ਇਨ੍ਹਾਂ ਪਾਰਟੀਆਂ ਵਿਚਾਲੇ ਕੋਈ ਰਵਾਇਤੀ ਗਠਜੋੜ ਨਹੀਂ ਹੋਵੇਗਾ। ਸੀਟਾਂ ਦਾ ਕੋਟਾ ਪਹਿਲਾਂ ਹੀ ਤੈਅ ਕੀਤਾ ਜਾਂਦਾ ਹੈ। ਇਸ ‘ਚ ਸੀਟ ਸ਼ੇਅਰਿੰਗ ਹੋਵੇਗੀ। ਤਿੰਨਾਂ ਵਿੱਚੋਂ ਜਿਸ ਸੀਟ ‘ਤੇ ਮਜ਼ਬੂਤ ਉਮੀਦਵਾਰ ਹੋਵੇਗਾ, ਉਸ ਦੀ ਪਾਰਟੀ ਨੂੰ ਟਿਕਟ ਮਿਲੇਗੀ। ਬਾਕੀ ਦੋਵੇਂ ਉਨ੍ਹਾਂ ਦੀ ਜਿੱਤ ‘ਚ ਮਦਦ ਕਰਨਗੇ। ਇਹੀ ਫਾਰਮੂਲਾ ਹਰ ਸੀਟ ‘ਤੇ ਲਾਗੂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: