ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਮੁਰੀਦ ਹੋ ਗਏ ਹਨ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਖਬਾਰਾਂ ਵਿੱਚ ਇੱਕ ਲੇਖ ਵੀ ਦਿੱਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਜਨਤਾ ਦੀ ਰਾਏ ਸੁਣਦੇ ਹਨ ।
ਇਸ ਤੋਂ ਅੱਗੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਫੈਸਲੇ ਨੂੰ ਚੜ੍ਹਾਈ ਜਾਂ ਕਮਜ਼ੋਰੀ ਵਜੋਂ ਦੇਖਣਾ ਸਹੀ ਨਹੀਂ ਹੈ । ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦੀ ਗੱਲ ਸੁਣਨ ਤੋਂ ਵੱਡੀ ਕੋਈ ਚੀਜ਼ ਵੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੁਝ ਲੋਕਾਂ ਵੱਲੋਂ ਕਿਸਾਨ ਅੰਦੋਲਨ ਦੀ ਆੜ ਵਿੱਚ ਰਣਨੀਤੀਆਂ ਘੜੀਆਂ ਜਾ ਰਹੀਆਂ ਸਨ, ਪਰ ਪੀਐੱਮ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਖਤਰਨਾਕ ਇਰਾਦਿਆਂ ਨੂੰ ਚਕਨਾਚੂਰ ਕਰ ਦਿੱਤਾ ਗਿਆ ਹੈ ।
ਇਸ ਤੋਂ ਅੱਗੇ ਕੈਪਟਨ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਰੋਜ਼ੀ-ਰੋਟੀ ਲਈ ਖੇਤੀਬਾੜੀ ‘ਤੇ ਨਿਰਭਰ ਕਰਦਾ ਹੈ । ਪਰ ਇਸਦੇ ਨਾਲ ਹੀ ਉਨ੍ਹਾਂ ਨੇ ਸਿੱਖ ਧਰਮ ਨੂੰ ਸਿਆਸਤ ਲਈ ਨਾ ਵਰਤਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ 1980 ਦੇ ਜ਼ਖਮ ਕਿਸੇ ਨੂੰ ਭੁੱਲੇ ਨਹੀਂ ਹਨ ਤੇ ਜੇਕਰ ਕੋਈ ਇਨ੍ਹਾਂ ਮੁੱਦਿਆਂ ‘ਤੇ ਰਾਜਨੀਤੀ ਕਰੇਗਾ ਤਾਂ ਜਨਤਾ ਉਨ੍ਹਾਂ ਨੂੰ ਸਬਕ ਸਿਖਾਏਗੀ ।
ਦੱਸ ਦੇਈਏ ਕਿ ਇਸ ਲੇਖ ਵਿੱਚ ਕੈਪਟਨ ਵੱਲੋਂ ਆਪਣੀ ਪਿਛਲੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ । ਉਨ੍ਹਾਂ ਕਿਹਾ ਕਿ ਮੈਂ ਅਜਿਹੇ ਲੋਕਾਂ ਨੂੰ ਸ਼ੀਸ਼ਾ ਦਿਖਾਉਣਾ ਚਾਹੁੰਦਾ ਹਾਂ। CAA ਵਿਰੋਧ ਪ੍ਰਦਰਸ਼ਨ 2019 ਦੇ ਅਖੀਰ ਵਿੱਚ ਸ਼ੁਰੂ ਹੋਇਆ ਸੀ । ਬਾਅਦ ਵਿੱਚ ਦਿੱਲੀ ਚੋਣਾਂ ਵਿੱਚ, ਕਾਂਗਰਸ ਨੂੰ ਦੂਜੀ ਵਾਰ ਗੋਲਡਨ ਜ਼ੀਰੋ ਮਿਲਿਆ । ਉਨ੍ਹਾਂ ਨੇ ਕੋਵਿਡ ਲਾਕਡਾਊਨ ਦੌਰਾਨ ਪ੍ਰਵਾਸੀਆਂ ਦੀ ਵਾਪਸੀ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਿਹਾਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਵਾਲੇ ਰਾਜ ਵਿੱਚ ਕਾਂਗਰਸ ਦਾ ਚੋਣ ਪ੍ਰਦਰਸ਼ਨ ਇੰਨਾ ਮਾੜਾ ਸੀ ਕਿ ਆਰਜੇਡੀ ਵਿੱਚ ਉਨ੍ਹਾਂ ਦੇ ਦੋਸਤ ਸੱਤਾ ਵਿੱਚ ਨਹੀਂ ਆ ਸਕੇ ! ਕੋਵਿਡ ਅਤੇ ਖੇਤੀ ਕਾਨੂੰਨਾਂ ਦੇ ਸਿਖਰ ‘ਤੇ ਇਸ ਸਾਲ ਮਈ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕੇਰਲਾ ਵਿੱਚ ਕਾਂਗਰਸ ਜਿੱਤ ਨਹੀਂ ਸਕੀ ਸੀ।
ਇਹ ਵੀ ਪੜ੍ਹੋ: ਪੰਜਾਬ ‘ਚ ਕਾਂਗਰਸ ਨੇ ਵਜਾਇਆ ਚੋਣ ਬਿਗੁਲ, CM ਚੰਨੀ ਦੀ ਪਹਿਲੀ ਰੈਲੀ ਅੱਜ, ਸਿੱਧੂ ਵੀ ਹੋਣਗੇ ਨਾਲ
ਕੈਪਟਨ ਨੇ ਕਿਹਾ ਕਿ ਮੈਂ ਖੇਤੀ ਬਿੱਲਾਂ ਦੇ ਮੁੱਦੇ ਦੇ ਸ਼ਾਂਤਮਈ ਹੱਲ ਦੀ ਮੰਗ ਕਰਨ ਵਾਲੇ ਸਭ ਤੋਂ ਪਹਿਲੇ ਲੋਕਾਂ ਵਿੱਚੋਂ ਸੀ, ਇੱਥੋਂ ਤੱਕ ਕਿ ਕਾਨੂੰਨਾਂ ਨੂੰ ਵਾਪਸ ਲੈਣ ਦਾ ਕੰਮ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਜੋ ਕੀਤਾ ਹੈ ਉਹ ਸਿੱਖ ਕੌਮ ਦੇ ਹਿੱਤ ਵਿੱਚ ਹੈ; ਇਹ ਪੰਜਾਬ ਦੇ ਹਿੱਤ ਵਿੱਚ ਹੈ ਅਤੇ ਸਾਡੇ ਰਾਸ਼ਟਰੀ ਹਿੱਤ ਵਿੱਚ ਮਹੱਤਵਪੂਰਨ ਹੈ ।
ਵੀਡੀਓ ਲਈ ਕਲਿੱਕ ਕਰੋ -: