Case registered against : ਥਾਣਾ ਧਰਮਕੋਟ ਦੇ ਗੇਟ ‘ਤੇ ਧਰਨਾ ਦੇਣ ਤੋਂ ਬਾਅਦ ਉਥੇ ਚਿਤਾ ਸਜਾਏ ਜਾਣ ਦਾ ਵਿਰੋਧ ਕਰਨ ‘ਤੇ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਦਾ ਵਿਵਾਦ ਹੋ ਗਿਆ। ਪੁਲਿਸ ਨੇ ਚਿਤਾ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀਆਂ ‘ਚੋਂ ਇੱਕ ਨੇ ਬੇਲਚਾ ਪੁਲਿਸ ਵੱਲ ਮਾਰਿਆ ਜੋ ਥਾਣਾ ਇੰਚਾਰਜ ਧਰਮਕੋਟ ਦੇ ਸਿਰ ‘ਚ ਜਾ ਕੇ ਲੱਗਾ। ਥਾਣਾ ਇੰਚਾਰਜ ਲਹੂ-ਲੁਹਾਣ ਹੋ ਗਿਆ। ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਲਾਠੀਆਂ ਮਾਰਦੇ ਹੋਏ ਉਥੋਂ ਭਜਾ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ ਪ੍ਰਦਰਸ਼ਨਕਾਰੀਆਂ ‘ਤੇ ਥਾਣਾ ਇੰਚਾਰਜ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ ਕੇਸ ਦਰਜ ਕਰ ਲਿਆ ਗਿਆ ਹੈ। ਨਾਜਾਇਜ਼ ਮਾਈਨਿੰਗ ਮਾਮਲੇ ਨੂੰ ਲੈ ਕੇ 2 ਨਵੰਬਰ ਨੂੰ ਦੋ ਪੱਖਾਂ ‘ਚ ਹੋਏ ਝਗੜੇ ਦੌਰਾਨ ਇੱਕ ਪੱਖ ਦੇ ਲੋਕਾਂ ਨੇ ਮਾਈਨਿੰਗ ਕਰਨ ਵਾਲੇ ਪੱਖ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਸੀ ਜਿਸ ‘ਚੋਂ ਇੱਕ ਜ਼ਖਮੀ ਜਸਵੀਰ ਸਿੰਘ ਦੀ ਦੋ ਦਿਨ ਪਹਿਲਾਂ ਇਲਾਜ ਦੌਰਾਨ ਮੌਤ ਹੋ ਗਈ ਸੀ।
ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਭੜਕ ਗਏ ਅਤੇ ਉਨ੍ਹਾਂ ਨੇ ਲਾਸ਼ ਨੂੰ ਲੈ ਕੇ ਥਾਣਾ ਧਰਮਕੋਟ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਸੀ। ਫਾਇਰਿੰਗ ਦੀ ਘਨਟਾ ਦੇ 21 ਦਿਨ ਬਾਅਦ ਵੀ ਪੁਲਿਸ ਵੱਲੋਂ ਇੱਕ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਦੋਸ਼ੀ ਰਾਜਨੀਤਕ ਦਬਾਅ ‘ਚ ਬਚਾਏ ਜਾ ਰਹੇ ਹਨ। ਉਹ ਖੁੱਲ੍ਹੇਆਮ ਘੁੰਮ ਰਹੇ ਹਨ। ਪੁਲਿਸ ਉਨ੍ਹਾਂ ਨੂੰ ਫੜ ਨਹੀਂ ਰਹੀ ਹੈ ਸਿਰਫ ਦਬਾਅ ਬਣਾਉਣ ਦਾ ਡਰਾਮਾ ਕਰ ਰਹੀ ਸੈ ਜਿਸ ਤੋਂ ਨਾਰਾਜ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਦੀ ਰਾਤ ਨੂੰ 9ਵਜੇ ਥਾਣਾ ਧਰਮਕੋਟ ਗੇਟ ‘ਤੇ ਹੀ ਚਿਤਾ ਸਜਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਲੈ ਕੇ ਬਾਅਦ ‘ਚ ਪੁਲਿਸ ਨਾਲ ਵਿਵਾਦ ਹੋਇਆ।
ਪੁਲਿਸ ਨੇ ਸੁਖਜੀਤ ਸਿੰਘ ਪੁੱਤਰ ਸਰਵਨ ਸਿੰਘ ਨਿਵਾਸੀ ਖੋਸਾ ਜਲੰਧਰ ਦਿਹਾਤੀ, ਤਰਸੇਮ ਲਾਲ ਪੁੱਤਰ ਦਲਬੀਰ ਸਿੰਘ ਨਿਵਾਸੀ ਭਰਤ ਮਟੋਲਾ ਗੁਰਦਾਸਪੁਰ, ਜਸ਼ਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਿੰਘੇਵਾਲਾ, ਮੁਕਤਸਰ, ਹਰਭਜਨ ਸਿੰਘ ਪੁੱਤਰ ਦੀਦਾਰ ਸਿੰਘ ਨਿਵਾਸੀ ਕਮਲਾ ਮਿੱਡੂ ਜਿਲ੍ਹਾ ਫਿਰੋਜ਼ਪੁਰ, ਗੁਰਮੀਤ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਲਲੇ ਜਿਲ੍ਹਾ ਫਿਰੋਜ਼ਪੁਰ, ਸੰਦੀਪ ਸਿੰਘ ਪੁੱਤਰ ਦੀਵਾਨ ਸਿੰਘ ਨਿਵਾਸੀ ਰੇੜਵਾ, ਬਲਜਿੰਦਰ ਸਿੰਘ ਪੁੱਤਰ ਸੁਬੇਗ ਸਿੰਘ ਨਿਵਾਸੀ ਰੇੜਵਾਂ, ਗੁਰਮੇਲ ਸਿੰਘ ਪੁੱਤਰ ਜਰਨੈਲ ਸਿੰਘ ਤੇ ਬੱਬੂ ਨਿਵਾਸੀ ਦਾਤਾ ਸਮੇਤ 20 ਅਣਪਛਾਤੇ ਲੋਕਾਂ ‘ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।