ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਬਹੁਤ ਜ਼ਿਆਦਾ ਘੱਟ ਗਏ ਹਨ। ਜਿਸਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਚੰਡੀਗੜ੍ਹ ਪ੍ਰਸਾਸ਼ਨ ਨੇ ਵੱਡਾ ਫੈਸਲਾ ਲੈਂਦਿਆਂ ਸ਼ਹਿਰ ਵਿਚੋਂ ਨਾਈਟ ਕਰਫਿਉ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਹੁਣ ਚੰਡੀਗੜ੍ਹ ਵਿਚ ਦੇਰ ਰਾਤ 12.30 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਕੋਈ ਰੋਕ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਇਹ ਪਾਬੰਦੀ ਹਟਾ ਦਿੱਤੀ ਹੈ। ਇਸ ਦੇ ਨਾਲ ਹੀ 14 ਫਰਵਰੀ ਤੋਂ ਸਕੂਲਾਂ ਅਤੇ ਕੋਚਿੰਗ ਸੰਸਥਾਨਾਂ ਨੂੰ ਪੂਰੀ ਸਮਰਥਾ ਨਾਲ ਖੁੱਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਉੱਥੇ ਹੀ, 12 ਫਰਵਰੀ ਤੋਂ ਬਰਡ ਪਾਰਕ ਤੇ ਰੌਕ ਗਾਰਡ ਵੀ ਖੁੱਲ੍ਹ ਜਾਣਗੇ। ਕੋਵਿਡ ਕਾਰਨ ਬਾਜ਼ਾਰਾਂ, ਦੁਕਾਨਾਂ, ਮੰਡੀਆਂ, ਮਾਲਜ਼, ਰੈਸਟੋਰੈਂਟਸ, ਹੋਟਲ, ਬਾਰਸ, ਸਿਨੇਮਾ ਤੇ ਜਿੰਮ-ਪੂਲ ਆਦਿ ਲਈ ਲਾਈਆਂ ਗਈਆਂ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਮਾਮਲੇ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
ਦੱਸ ਦੇਈਏ ਕਿ ਇਸ ਤੋਂ ਇਲਾਵਾ ਕੋਰੋਨਾ ਪਾਬੰਦੀਆਂ ਵਿੱਚ ਛੋਟ ਦਿੰਦੇ ਹੋਏ ਅੰਦਰੂਨੀ ਗਤੀਵਿਧੀਆਂ ਲਈ 200 ਤੇ Outdoor ਗਤੀਵਿਧੀਆਂ ਲਈ 500 ਲੋਕਾਂ ਦੇ ਇਕੱਠ ਨੂੰ ਆਗਿਆ ਦਿੱਤੀ ਗਈ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ Indoor ਤੇ Outdoor ਲਈ 50 ਫ਼ੀਸਦੀ ਇਕੱਠ ਨੂੰ ਹੀ ਆਗਿਆ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: