ਹੁਣ ਜਲਦ ਹੀ ਘਰਾਂ ਅਤੇ ਦਫਤਰਾਂ ਦੇ ਬਿਜਲੀ ਮੀਟਰ ਸਮਾਰਟ ਹੋਣ ਵਾਲੇ ਹਨ। ਇਹ ਮੀਟਰ ਖੁਦ ਹੀ ਰੀਡਿੰਗ ਪੜ੍ਹ ਕੇ ਬਿੱਲ ਜਨਰੇਟ ਕਰਨਗੇ। ਇੰਨਾ ਹੀ ਨਹੀਂ ਪ੍ਰੀਪੇਡ ਸਮਾਰਟ ਮੀਟਰ ਦਾ ਵੀ ਬਦਲ ਮਿਲੇਗਾ, ਯਾਨੀ ਜਿੰਨੀ ਬਿਜਲੀ ਵਰਤਣੀ ਹੈ ਓਨੇ ਦਾ ਕਾਰਡ ਰੀਚਾਰਜ ਕਰਾ ਸਕੋਗੇ। ਇਸ ਦੀ ਸ਼ੁਰੂਆਤ ਚੰਡੀਗੜ੍ਹ ਵਿੱਚ ਹੋ ਰਹੀ ਹੈ। ਇਸ ਲਈ ਕੇਂਦਰ ਨੇ 119 ਕਰੋੜ ਦਾ ਫੰਡ ਵੀ ਜਾਰੀ ਕਰ ਦਿੱਤਾ ਹੈ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਪ੍ਰੀਪੇਡ ਮੀਟਰ ਵਾਲਾ ਬਦਲ ਜਰ੍ਹਾ ਦੇਰੀ ਨਾਲ ਮਿਲੇਗਾ।
ਕੇਂਦਰੀ ਬਿਜਲੀ ਮੰਤਰਾਲਾ ਵੱਲੋਂ ਯੂ. ਟੀ. ਪ੍ਰਸ਼ਾਸਨ ਨੂੰ ਪਹਿਲਾਂ ਹੀ ਇਸ ਪ੍ਰਾਜੈਕਟ ਦੀ ਮਨਜ਼ੂਰੀ ਮਿਲ ਚੁੱਕੀ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲਾ (MHA) ਨੂੰ ਇੱਕ ਏਜੰਸੀ ਦੀ ਨਿਯੁਕਤੀ ਲਈ ਵਿਸਥਾਰਤ ਪ੍ਰਸਤਾਵ ਭੇਜਿਆ ਹੈ। ਇਸ ਪ੍ਰਾਜੈਕਟ ਲਈ ਜਲਦ ਹੀ ਇਕ ਐਪ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਖਪਤਕਾਰਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਯੂਨਿਟਾਂ ਦੇ ਖਪਤ ਹੋਣ ਦੀ ਜਾਣਕਾਰੀ ਨਾਲ ਦੀ ਨਾਲ ਮਿਲੇਗੀ। ਇਸ ਨਾਲ ਬਿਜਲੀ ਬਿੱਲ ਵਿੱਚ ਕਿਸੇ ਕਿਸਮ ਵੀ ਦੀ ਗੜਬੜੀ ਅਤੇ ਬੇਨਿਯਮੀ ਨਹੀਂ ਹੋ ਸਕੇਗੀ।
ਇਸ ਸਮੇਂ ਬਿਜਲੀ ਬਿੱਲ ਬਣਾਉਣ ਲਈ ਰੀਡਰਾਂ ਨੂੰ ਖਪਤਕਾਰਾਂ ਦੇ ਘਰ ਜਾਣਾ ਪੈਂਦਾ ਹੈ, ਜਿਸ ਮਗਰੋਂ ਬਿਜਲੀ ਕੰਪਨੀ ਬਿੱਲ ਬਣਾ ਕੇ ਭੇਜਦੀ ਹੈ ਪਰ ਜਲਦ ਹੀ ਸਮਾਰਟ ਮੀਟਰਾਂ ਨਾਲ ਇਹ ਪੂਰਾ ਸਿਸਟਮ ਬਦਲ ਜਾਵੇਗਾ। ਇਨ੍ਹਾਂ ਮੀਟਰਾਂ ਦੀ ਇੱਕ ਖ਼ਾਸੀਅਤ ਇਹ ਵੀ ਹੋਵੇਗੀ ਕਿ ਖਪਤਕਾਰ ਇਨ੍ਹਾਂ ਮੀਟਰਾਂ ਨੂੰ ਆਪਣੀਆਂ ਜ਼ਰੂਰਤਾਂ ਅਨੁਸਾਰ ਵੀ ਰੀਚਾਰਜ ਕਰਾ ਸਕਣਗੇ। ਹਾਲਾਂਕਿ, ਪ੍ਰੀਪੇਡ ਕਾਰਡ ਦਾ ਬਦਲ ਬਾਅਦ ਵਿੱਚ ਆਵੇਗਾ। ਇਸ ਨਾਲ ਜਲਦ ਹੀ ਬਿਜਲੀ ਮੀਟਰਾਂ ਨੂੰ ਇਕ ਵੱਡਾ ਬਦਲਾਅ ਤੁਹਾਨੂੰ ਦੇਖਣ ਨੂੰ ਮਿਲੇਗਾ।
ਸਮਾਰਟ ਮੀਟਰਾਂ ਦੀ ਮਦਦ ਨਾਲ ਸਰਕਾਰ ਦਾ ਮਕਸਦ ਬਿਜਲੀ ਚੋਰੀ ਹੋਣ ਨੂੰ ਰੋਕਣਾ ਅਤੇ ਬਿਜਲੀ ਸਪਲਾਈਕਰਤਾਵਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣਾ ਹੈ, ਜਿਸ ਨਾਲ ਇਸ ਖੇਤਰ ਵਿੱਚ ਘਾਟੇ ਦਾ ਬੋਝ ਘੱਟ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: