ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ । ਸੈਕਟਰ-9 ਸਥਿਤ ਇੱਕ ਨਾਮੀ ਕਾਨਵੈਂਟ ਸਕੂਲ ਵਿੱਚ ਇੱਕ ਵੱਡਾ ਦਰੱਖਤ ਡਿੱਗਣ ਦੀ ਘਟਨਾ ਵਾਪਰੀ ਹੈ। ਦਰੱਖਤ ਡਿੱਗਣ ਨਾਲ ਕਈ ਬੱਚੇ ਚਪੇਟ ਵਿੱਚ ਆਏ ਹਨ। ਇਸ ਘਟਨਾ ਵਿੱਚ ਇੱਕ ਵਿਦਿਆਰਥਣ ਦੀ ਪੀਜੀਆਈ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ 10 ਤੋਂ 15 ਬੱਚੇ ਜ਼ਖਮੀ ਹੋਏ ਹਨ।
ਮਿਲੀ ਜਾਣਕਾਰੀ ਮੁਤਬਕ ਇਹ ਹਾਦਸਾ ਸਕੂਲ ਵਿੱਚ ਲੰਚ ਟਾਈਮ ਦੌਰਾਨ ਵਾਪਰਿਆ। ਇਸ ਦੌਰਾਨ ਕਈ ਬੱਚੇ ਵੱਡੇ ਦਰੱਖਤ ਕੋਲ ਖੇਡ ਰਹੇ ਸਨ। ਇਸ ਘਟਨਾ ਤੋਂ ਬਾਅਦ ਜ਼ਖ਼ਮੀ ਬੱਚਿਆਂ ਨੂੰ ਜੀਐਮਐਸਐਚ-16 ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਕੁਝ ਜ਼ਖਮੀ ਵਿਦਿਆਰਥੀਆਂ ਨੂੰ ਪੀਜੀਆਈ ਅਤੇ ਕੁਝ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਹੈ। ਸਕੂਲ ਦੇ ਅੰਦਰ ਜੋ ਦਰੱਖਤ ਡਿੱਗਿਆ ਹੈ, ਉਹ 200 ਸਾਲ ਪੁਰਾਣਾ ਪਿੱਪਲ ਦਾ ਵਿਰਾਸਤੀ ਦਰੱਖਤ ਹੈ।
ਇਹ ਵੀ ਪੜ੍ਹੋ: ਅਦਾਲਤ ਦਾ ਵੱਡਾ ਫ਼ੈਸਲਾ, ਬੇਅਦਬੀ ਕੇਸ ‘ਚ ਪਹਿਲੀ ਵਾਰ ਸਜ਼ਾ, 3 ਡੇਰਾ ਪ੍ਰੇਮੀਆਂ ਨੂੰ ਤਿੰਨ ਸਾਲ ਦੀ ਕੈਦ
ਉੱਥੇ ਹੀ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮਾਪੇ ਵੀ ਸਕੂਲ ਪਹੁੰਚ ਗਏ । ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਏ ਤਿੰਨ ਤੋਂ ਚਾਰ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਦਾ ਇਲਾਜ ਜੀ.ਐਮ.ਐਸ.ਐਚ.-16 ਅਤੇ ਪੀ.ਜੀ.ਆਈ. ਵਿੱਚ ਚੱਲ ਰਿਹਾ ਹੈ। ਇਸ ਸਬੰਧੀ ਚੰਡੀਗੜ੍ਹ ਪੁਲੀਸ ਦੇ ਡੀਆਈਜੀ ਦੀਪਕ ਪੁਰੋਹਿਤ ਤੇ ਆਈਜੀ ਸਣੇ ਐਸਪੀ ਸਿਟੀ ਸ਼ਰੂਤੀ ਅਰੋੜਾ ਤੇ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚੀ ।
ਵੀਡੀਓ ਲਈ ਕਲਿੱਕ ਕਰੋ -: