ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਹੁਣ ਕੁਝ ਹੀ ਦਿਨ ਬਾਕੀ ਹਨ। ਇਸੇ ਵਿਚਾਲੇ ਐਤਵਾਰ ਨੂੰ ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਰਾਹੁਲ ਗਾਂਧੀ ਵੱਲੋਂ ਐਤਵਾਰ ਲੁਧਿਆਣਾ ਵਿੱਚ ਵਰਚੁਅਲ ਰੈਲੀ ਦੌਰਾਨ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਦਾਅਵੇਦਾਰੀ ਨੂੰ ਲੈ ਕੇ ਪਾਰਟੀ ਵੱਲੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਐਲਾਨਣ ਵਾਲੇ ਫਾਰਮੂਲੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਹਾਈਕਮਾਨ ਦੇ ਇਸ ਫਾਰਮੂਲੇ ਨੂੰ ਚਰਨਜੀਤ ਚੰਨੀ ਵੱਲੋਂ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਾਂਗਰਸ ਹਾਈਕਮਾਨ ਦੇ ਇਸ ਫਾਰਮੂਲੇ ਨੂੰ ਨਕਾਰਦਿਆਂ ਕਿਹਾ ਕਿ ਇਹ ਕੋਈ ਲਾਲੇ ਦੀ ਦੁਕਾਨ ਨਹੀਂ ਹੈ, ਜੋ ਅੱਧੀ-ਅੱਧੀ ਵੰਡ ਲਈ ਜਾਵੇ । ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਸਹੀ ਕਹਿ ਰਹੇ ਹਨ ਕਿ ਪੰਜਾਬ ਵਰਗੇ ਸੂਬੇ ਲਈ ਕਮਜ਼ੋਰ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਨੂੰ ਵੀ ਚਿਹਰਾ ਬਣਾਵੇਗੀ, ਉਹ ਉਸਦੇ ਨਾਲ ਹੀ ਜਾਣਗੇ।
ਇਹ ਵੀ ਪੜ੍ਹੋ: ਲਤਾ ਮੰਗੇਸ਼ਕਰ ਦੇ ਦਿਹਾਂਤ ‘ਤੇ PM ਮੋਦੀ ਨੇ ਜਤਾਇਆ ਸੋਗ, ਕਿਹਾ-“ਦੀਦੀ ਦੀ ਕਮੀ ਕਦੇ ਪੂਰੇ ਨਹੀਂ ਹੋਣੀ”
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦੇ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਲਈ ਚਾਰ ਵਿਕਲਪ ਰੱਖੇ ਗਏ ਹਨ । ਜਿਸ ਵਿੱਚ ਪਹਿਲਾ ਵਿਕਲਪ ਚਰਨਜੀਤ ਸਿੰਘ ਚੰਨੀ, ਦੂਜਾ ਨਵਜੋਤ ਸਿੱਧੂ, ਤੀਜਾ ਦੋਹਾਂ ਮੰਤਰੀਆਂ ਨੂੰ ਢਾਈ-ਢਾਈ ਸਾਲ ਲਈ CM ਬਣਾਇਆ ਜਾ ਸਕਦਾ ਹੈ। ਪਹਿਲਾਂ ਕੌਣ ਬਣੇਗਾ ਇਸਦਾ ਫੈਸਲਾ ਚੁਣ ਕੇ ਆਏ MLA ਕਰਨਗੇ। ਇਸ ਤੋਂ ਇਲਾਵਾ ਚੌਥਾ ਵਿਕਲਪ ਕੋਈ ਚਿਹਰਾ ਨਾ ਦੇਣ ਦਾ ਹੈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵੱਲੋਂ ਮੋਬਾਈਲ ‘ਤੇ ਇੱਕ ਸਰਵੇਖਣ ਵੀ ਕਰਵਾਇਆ ਗਿਆ ਜਿਸ ‘ਤੇ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਨੂੰ ਮੁੱਖ ਮੰਤਰੀ ਚੁਣਨ ਜਾਂ ਨਾ ਚੁਣਨ ਦਾ ਵਿਕਲਪ ਦਿੱਤਾ ਗਿਆ ਸੀ ।
ਵੀਡੀਓ ਲਈ ਕਲਿੱਕ ਕਰੋ -: