ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ। ਸੀਐਮ ਸੈਣੀ ਨੇ ਕਿਹਾ- ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰੋ। ਉਨ੍ਹਾਂ ‘ਤੇ ਲਾਠੀਚਾਰਜ ਨਾ ਕਰੋ। ਮੈਂ ਇੱਕ ਕਿਸਾਨ ਦਾ ਪੁੱਤਰ ਹਾਂ। ਮੈਨੂੰ ਪਤਾ ਕਿਸਾਨ ਦਾ ਦਰਦ ਕੀ ਹੈ? ਉਹ ਖੇਤ ਵਿੱਚ ਕਿਵੇਂ ਕੰਮ ਕਰਦੇ ਹਨ?
ਸੀ.ਐੱਮ. ਸੈਣੀ ਨੇ ਕਿਹਾ ਕਿ ਇਹ ਸਾਡੇ ਦਿਲਾਂ ਨਾਲ ਜੁੜਿਆ ਮਾਮਲਾ ਹੈ, ਕਿਉਂਕਿ ਮੈਂ ਵੀ ਇੱਕ ਕਿਸਾਨ ਦਾ ਪੁੱਤਰ ਹਾਂ। ਮੈਨੂੰ ਪਤਾ ਏ ਕਿਸਾਨ ਦਾ ਦਰਦ ਕੀ ਹੈ? ਕਿਸਾਨ ਖੇਤ ਵਿੱਚ ਕਿਵੇਂ ਕੰਮ ਕਰਦਾ ਹੈ? ਉਹ ਕਿਵੇਂ ਖਰਚ ਕਰਦਾ ਹੈ? ਕਈ ਵਾਰ ਤਾਂ ਖਾਲੀ ਰਹਿ ਜਾਂਦਾ ਹੈ। ਪਰ ਹਰਿਆਣਾ ਵਿੱਚ ਜੇ ਕਿਸਾਨ ਨੂੰ ਕੋਈ ਵੀ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸਰਕਾਰ ਉਸ ਨਾਲ ਖੜ੍ਹੀ ਨਜ਼ਰ ਆਉਂਦੀ ਹੈ। ਅਸੀਂ ਹਰਿਆਣਾ ਦੇ ਕਿਸਾਨਾਂ ਦੀ ਦੁਰਦਸ਼ਾ ਨੂੰ ਸਮਝ ਚੁੱਕੇ ਹਾਂ। ਅਸੀਂ ਪਹਿਲਾਂ 14 ਫਸਲਾਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੀਆਂ। ਹੁਣ ਅਸੀਂ ਘੱਟੋ-ਘੱਟ ਸਮਰਥਨ ਮੁੱਲ ‘ਤੇ 100 ਫੀਸਦੀ ਫਸਲਾਂ ਖਰੀਦ ਰਹੇ ਹਾਂ।
ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਗੱਲ ਘੱਟ ਕਰੋ। ਕਿਸਾਨਾਂ ਦੇ ਵਿਚ ਜਾਓ। ਉਨ੍ਹਾਂ ਨੂੰ ਭਰੋਸਾ ਦਿਓ। ਉਨ੍ਹਾਂ ਨੂੰ ਜਾ ਕੇ ਇਹ ਤਾਂ ਕਹੋ ਕਿ ਅਸੀਂ ਤੁਹਾਡੀ ਫਸਲ ਨੂੰ MSP ‘ਤੇ ਖਰੀਦਾਂਗੇ। ਕਿਉਂ ਨਹੀਂ ਖਰੀਦ ਰਹੇ, ਇਨ੍ਹਾਂ ਨੂੰ ਖਰੀਦਣੀ ਚਾਹੀਦੀ ਹੈ। ਗੱਲ ਘੱਟ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ 26 ਫਰਵਰੀ ਨੂੰ ਮੀਟਿੰਗ ਕਰਕੇ ਚੰਡੀਗੜ੍ਹ ਵਿਚ 5 ਮਾਰਚ ਨੂੰ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ ਕੀਤਾ ਸੀ। ਉਹ ਕਿਸਾਨਾਂ ਲਈ MSP ਦੀ ਕਾਨੂੰਨੀ ਗਾਰੰਟੀ ਨਾਲ ਪੰਜਾਬ ਸਰਕਾਰ ਨਾਲ ਜੁੜੇ ਮਸਲੇ ਹੱਲ ਕਰਨ ਦੀ ਮੰਗ ਕਰ ਰਹੇ ਸਨ। ਇਸ ਮਗਰੋਂ 4 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਬੁਲਾਈ। ਪਰ ਮੀਟਿੰਗ ਵਿਚੋਂ ਮੁੱਖ ਮੰਤਰੀ ਉਠ ਕੇ ਚਲੇ ਗਏ, ਉਨ੍ਹਾਂ ਦੱਸਿਆ ਕਿ ਮੈਂ ਕਿਸਾਨਾਂ ਤੋਂ ਪੁੱਛਿਆ ਕਿ 5 ਮਾਰਚ ਨੂੰ ਮੋਰਚੇ ਦਾ ਕੀ ਹੋਵੇਗਾ, ਉਨ੍ਹਾਂ ਕਿਹਾ ਕਿ ਇਹ ਜਾਰੀ ਰਹੇਗਾ, ਤਾਂ ਫਿਰ ਮੈੰ ਪੁੱਛਿਆ ਮੈਨੂੰ ਢਾਈ ਘੰਟੇ ਕਿਉਂ ਬਿਠਾਇਆ, ਜਦੋਂ ਉਨ੍ਹਾਂ ਦੀਆਂ ਮੰਗਾਂ ਮੇਰੇ ਅਧਿਕਾਰ ਖੇਤਰ ਵਿਚ ਨਹੀਂ, ਸਗੋਂ ਕੇਂਦਰ ਨਾਲ ਜੁੜੀਆਂ ਸਨ।
ਇਹ ਵੀ ਪੜ੍ਹੋ : ਮੋਗਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਖੇਤਾਂ ‘ਚ ਪ.ਲ/ਟੀ, ਡਰਾਈਵਰ ‘ਤੇ ਸ਼.ਰਾ/ਬ ਪੀਤੀ ਹੋਣ ਦੇ ਇਲਜ਼ਾਮ
ਸੀ.ਐੱਮ. ਮਾਨ ਨੇ ਕਿਹਾ ਕਿ ਕਿਸਾਨਾਂ ਦਾ ਕਹਿਣਾ ਸੀ ਕਿ ਮੈਂ ਧਰਨੇ ਦੇ ਡਰੋਂ ਮੀਟਿੰਗ ਬੁਲਾਈ। ਮੈਂ ਕਿਹਾ ਕਿ ਇਹ ਗਲਤ ਹੈ। ਮੈਂ ਕਿਸਾਨਾਂ ਦਾ ਦੋਸਤ ਹਾਂ ਪਰ ਮੀਟਿੰਗ ਤੇ ਮੋਰਚਾ ਇਕੱਠੇ ਨਹੀਂ ਚੱਲ ਸਕਦੇ।
ਵੀਡੀਓ ਲਈ ਕਲਿੱਕ ਕਰੋ -:
