Child abduction from : ਬਲਾਚੌਰ ਤੋਂ ਇੱਕ ਮਾਸੂਮ ਬੱਚੇ ਨੂੰ ਅਗਵਾ ਕਰਨ ਦੀ ਖਬਰ ਸਾਹਮਣੇ ਆਈ ਹੈ। ਬੱਚੇ ਦੀ ਪਛਾਣ ਤਰਨਵੀਰ ਵਜੋਂ ਹੋਈ ਹੈ। ਇਹ ਬੱਚਾ ਬੀਤੀ 30 ਅਕਤੂਬਰ ਨੂੰ ਸ਼ਾਮ ਦੇ 5 ਵਜੇ ਘਰ ਤੋਂ ਪੇਂਟ ਲੈਣ ਲਈ ਘਰੋਂ ਜਾਂਦਾ ਹੈ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਉਂਦਾ। ਇਸ ‘ਤੇ ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਫੋਨ ਕੀਤਾ ਪਰ ਬੱਚੇ ਨੇ ਪਹਿਲਾਂ ਤਾਂ ਫੋਨ ਨਹੀਂ ਚੁੱਕਿਆ ਤੇ ਜਦੋਂ ਦੁਬਾਰਾ ਪਰਿਵਾਰ ਵਾਲਿਆਂ ਨੇ ਬੱਚੇ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਫਿਰ ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਕੁਝ ਦੇਰ ਬਾਅਦ ਉਨ੍ਹਾਂ ਨੂੰ ਸਿਰਫ ਬੱਚੇ ਦੀ ਸਕੂਟੀ ਹੀ ਨਜ਼ਰ ਆਉਂਦੀ ਹੈ ਜਦਕਿ ਬੱਚਾ ਨਹੀਂ ਮਿਲਦਾ। ਉਥੇ ਮੌਜੂਦ ਜੂਸ ਵਾਲੇ ਦਾ ਕਹਿਣਾ ਹੈ ਕਿ ਚਿੱਟੇ ਰੰਗ ਦੀ ਕਾਰ ‘ਚ ਬੱਚੇ ਬੈਠ ਕੇ ਲੈ ਗਿਆ ਹੈ।
ਇਹ ਵੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਜਿਹੜੀ ਗੱਡੀ ‘ਚ ਤਰਨਵੀਰ ਨੂੰ ਬਿਠਾ ਕੇ ਲਿਜਾਇਆ ਗਿਆ ਉਹ ਉਨ੍ਹਾਂ ਦੇ ਗੁਆਂਢੀਆਂ ਦੀ ਹੈ ਤੇ ਨਾਲ ਹੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੁਆਂਢੀ ਨਾਲ ਉਨ੍ਹਾਂ ਦੀ ਕੋਈ ਰੰਜਿਸ਼ ਨਹੀਂ ਹੈ। ਮਾਂ ਵੱਲੋਂ ਆਪਣੇ ਪੁੱਤ ਦੀ ਉਡੀਕ ਲਗਾਤਾਰ ਕੀਤੀ ਜਾ ਰਹੀ ਹੈ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮਾਂ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਤਰਨਦੀਪ ਸਿੰਘ 5 ਵਜੇ ਪੇਂਟ ਲੈਣ ਲਈ ਗਿਆ ਤੇ 5.20 ‘ਤੇ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਤੇ ਇਸ ਤੋਂ ਬਾਅਦ ਜਦੋਂ 5.39 ‘ਤੇ ਫੋਨ ਕੀਤਾ ਗਿਆ ਤਾਂ ਤਰਨਦੀਪ ਦਾ ਫੋਨ ਬੰਦ ਆ ਰਿਹਾ ਸੀ। ਸਕੂਟੀ ਕਚਹਿਰੀ ਦੇ ਕੋਲ ਜੂਸ ਦੀ ਰੇਹੜੀ ਕੋਲ ਖੜ੍ਹੀ ਸੀ ਤੇ ਜੂਸ ਵਾਲੇ ਕੋਲੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਕੋਈ ਉਸ ਨੂੰ ਚਿੱਟੀ ਰੰਗ ਦੀ ਗੱਡੀ ‘ਚ ਬਿਠਾ ਕੇ ਲੈ ਗਿਆ ਹੈ। ਪੁਲਿਸ ਵੱਲੋਂ CCTV ਫੁਟੇਜ ਦੇ ਆਧਾਰ ‘ਤੇ ਚਿੱਟੇ ਰੰਗ ਦੀ ਗੱਡੀ ਫੜ ਲਈ ਗਈ ਹੈ ਤੇ ਗੱਡੀ ਉਨ੍ਹਾਂ ਦੇ ਗੁਆਂਢੀਆਂ ਦੀ ਹੀ ਹੈ। ਗੱਡੀ ਦਿੱਲੀ ਦੀ ਹੈ। 3 ਦਿਨ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਬੱਚੇ ਦਾ ਪਤਾ ਨਹੀਂ ਲੱਗ ਸਕਿਆ ਹੈ। ਗੁਆਂਢੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਪਰ ਜਾਂਚ ‘ਚ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ।
ਪੁਲਿਸ ਵੱਲੋਂ ਗੁਆਂਢੀਆਂ ਨਾਲ ਹੋਈ ਗੱਲਬਾਤ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ। ਪੂਰੇ ਪਰਿਵਾਰ ਤੇ ਪਿੰਡ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਤਰਨਦੀਪ 2000 ਰੁਪਏ ਲੈ ਕੇ ਪੇਂਟ ਖਰੀਦਣ ਗਿਆ ਸੀ ਪਰ ਵਾਪਸ ਪਰਤ ਕੇ ਨਹੀਂ ਆਇਆ। ਪਰਿਵਾਰ ਵਾਲਿਆਂ ਦੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ। ਪੁਲਿਸ ਵੀ ਪਰਿਵਾਰ ਵਾਲਿਆਂ ਨੂੰ ਵੀ ਕੁਝ ਨਹੀਂ ਦੱਸ ਰਹੀ। ਪੁਲਿਸ ਵੱਲੋਂ ਜਾਂਚ ਜਾਰੀ ਹੈ। ਪਰਿਵਾਰਕ ਵਾਲਿਆਂ ਵੱਲੋਂ ਆਪਣੇ ਬੱਚੇ ਦੀ ਬਹੁਤ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।