ਸਿੱਧੂ ਮੂਸੇਵਾਲਾ ਭਾਵੇਂ ਹੀ ਇਸ ਦੁਨੀਆ ਵਿਚ ਨਹੀਂ ਰਿਹਾ ਪਰ ਅੱਜ ਵੀ ਉਸ ਦੇ ਗਾਣਿਆਂ ਦੀ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ਵਿਚ ਇਕ ਬੱਚੇ ਦੇ ਆਪ੍ਰੇਸ਼ਨ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਵੀਡੀਓ ਵਿਚ ਡਾਕਟਰ ਨੇ ਮੂਸੇਵਾਲਾ ਦਾ ਗਾਣਾ ਵਜਾ ਕੇ ਇਕ ਬੱਚੇ ਦੇ ਪੈਰ ਵਿਚ ਪਲਾਸਟਰ ਚੜ੍ਹਾਇਆ ਹੈ ਤੇ ਬੱਚਾ ਗਾਣੇ ‘ਤੇ ਝੂਮਦਾ ਨਜ਼ਰ ਆ ਰਿਹਾ ਹੈ।
ਡਾਕਟਰ ਨੇ ਮੂਸੇਵਾਲਾ ਦਾ ਗਾਣਾ ਵਜਾ ਕੇ ਬੱਚੇ ਦਾ ਆਪ੍ਰੇਸ਼ਨ ਕੀਤਾ। ਅਸਲ ਵਿਚ 7 ਸਾਲ ਦਾ ਬੱਚਾ ਹਾਦਸੇ ਵਿਚ ਜ਼ਖਮੀ ਹੋ ਗਿਆ ਸੀ। ਜਦੋਂ ਉਸ ਨੂੰ ਆਪ੍ਰੇਸ਼ਨ ਲਈ ਲਿਆਂਦਾ ਗਿਆ ਤਾਂ ਉਹ ਬਹੁਤ ਡਰ ਗਿਆ। ਇਹ ਦੇਖ ਕੇ ਡਾਕਟਰ ਨੇ ਮੂਸੇਵਾਲਾ ਦਾ ਗਾਣਾ ‘ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤਾਂ’ ਵਜਾਇਆ। ਜਿਸ ਦੇ ਬਾਅਦ ਬੱਚਾ ਉਸ ‘ਤੇ ਝੂਮਣ ਲੱਗਾ। ਇਸ ਦੌਰਾਨ ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰ ਦਿੱਤਾ।
ਇਹ ਵੀ ਪੜ੍ਹੋ : ਫ੍ਰੀ ਬਿਜਲੀ ਦੀ ਸਹੂਲਤ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਦਿੱਤੀ ਚੇਤਾਵਨੀ, ਕਿਹਾ- ਨਹੀਂ ਬੰਦ ਹੋਈ ਮੁਫ਼ਤ ਸਹੂਲਤ ਤਾਂ…
ਸੁਖਵੀਨ ਹਸਪਤਾਲ ਜਗਰਾਓਂ ਦੇ ਹੱਡੀ ਰੋਗ ਮਾਹਿਰ ਡਾ. ਦਿਵਿਆਂਸ਼ੂ ਗੁਪਤਾ ਨੇ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਬੱਚੇ ਦਾ ਨਾਂ ਸੁਖਦਰਸ਼ਨ ਹੈ। ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਉਸ ਦੇ ਪਿਤਾ ਗੁਰਪ੍ਰੇਮ ਸਿੰਘ ਦਿਵਿਆਂਗ ਹਨ। ਬੱਚੇ ਦਾ ਪੈਰ ਕਾਰ ਹੇਠਾਂ ਆ ਗਿਆ ਸੀ। ਦਾਦੀ ਬੱਚੇ ਨੂੰ ਸਿਵਲ ਹਸਪਤਾਲ ਜਗਰਾਓਂ ਲੈ ਗਈ, ਜਿਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਫਿਰ ਹੈਲਪਿੰਗ ਹੈਂਡ ਸੁਸਾਇਟੀ ਜ਼ਰੀਏ ਉਸ ਨੂੰ ਜਗਰਾਓਂ ਹਸਪਤਾਲ ਵਿਚ ਲਿਆਂਦਾ ਗਿਆ।