ਪੰਜਾਬ ਵਿੱਚ ਰਾਜਨੀਤਕ ਮਾਹੌਲ ਲਗਾਤਾਰ ਗਰਮਾ ਰਿਹਾ ਹੈ । ਰੇਤ ਮਾਫੀਆ ਨੂੰ ਲੈ ਕੇ ਰਾਘਵ ਚੱਢਾ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਐਕਸ਼ਨ ਮੋਡ ਵਿੱਚ ਆ ਗਏ ਹਨ। ਅੱਜ CM ਚੰਨੀ ਨੇ ਰੂਪਨਗਰ ਨਾਲ ਲੱਗਦੇ ਸਤਲੁਜ ਦਰਿਆ ਦੇ ਨਾਲ ਮਾਈਨਿੰਗ ਸਾਈਟ ‘ਤੇ ਛਾਪਾ ਮਾਰਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ CM ਚੰਨੀ ਦੇ ਵਿਧਾਨ ਸਭਾ ਹਲਕੇ ਵਿੱਚ ਗੈਰ-ਕਾਨੂੰਨੀ ਰੇਤ ਮਾਈਨਿੰਗ ਹੋਣ ਦਾ ਦਾਅਵਾ ਕਰਦਿਆਂ ਲਾਈਵ ਰੇਡ ਮਾਰੀ ਸੀ । CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿਖੇ ਲਾਈਵ ਰੇਡ ਮਾਰਦਿਆਂ ਰਾਘਵ ਚੱਢਾ ਨੇ ਕਈ ਖੁਲਾਸੇ ਕੀਤੇ ਸਨ । ਉਨ੍ਹਾਂ ਕਿਹਾ ਸੀ ਕਿ ਇੱਥੇ ਸ਼ਰੇਆਮ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ।
ਇਹ ਵੀ ਪੜ੍ਹੋ: ਦਿੱਲੀ ‘ਚ ਗੈਸਟ ਟੀਚਰਾਂ ਦੇ ਧਰਨੇ ‘ਚ ਗਰਜੇ ਸਿੱਧੂ, ਬੋਲੇ- ‘ਕੇਜਰੀਵਾਲ ਪੰਜਾਬ ‘ਚ ਨੋਟੰਕੀ ਬੰਦ ਕਰੋ’
ਉਨ੍ਹਾਂ ਕਿਹਾ ਸੀ ਕਿ ਜਿਹੜੀ ਥਾਂ ‘ਤੇ ਮਾਈਨਿੰਗ ਹੋ ਰਹੀ ਹੈ ਉਹ ਜੰਗਲਾਤ ਵਿਭਾਗ ਅਧੀਨ ਆਉਂਦੀ ਹੈ ਤੇ ਜਦੋਂ ਜੰਗਲਾਤ ਅਫਸਰ ਨੇ ਪਿੰਡ ਦੇ ਐੱਸ. ਐੱਚ. ਓ. ਤੇ ਤਹਿਸੀਲਦਾਰ ਨੂੰ ਇਸ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ 22.11. 2021 ਨੂੰ ਸ਼ਿਕਾਇਤ ਲਿਖੀ ਤਾਂ ਉਸ ਦੇ ਅਗਲੇ ਹੀ ਦਿਨ ਯਾਨੀ 23 ਨਵੰਬਰ ਨੂੰ ਜੰਗਲਾਤ ਅਫਸਰ ਦਾ ਟਰਾਂਸਫਰ ਕਰ ਦਿੱਤਾ ਗਿਆ ਸੀ ।
ਇਸ ਤੋਂ ਇਲਾਵਾ ‘ਆਪ’ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸਸਤੀ ਰੇਤਾ ਦੇ ਚੰਨੀ ਦੇ ਦਾਅਵਿਆਂ ਨੂੰ ਖੋਖਲਾ ਦੱਸਿਆ ਸੀ । ਉਨ੍ਹਾਂ ਕਿਹਾ ਸੀ ਕਿ ਚੰਨੀ ਸਾਬ੍ਹ ਕਹਿ ਰਹੇ ਹਨ ਕਿ ਰੇਤਾ 5 ਰੁਪਏ ਫੁੱਟ ਮਿਲ ਰਹੀ ਹੈ ਜਦੋਂ ਕਿ ਸੱਚਾਈ ਤਾਂ ਇਹ ਹੈ ਕਿ ਉਨ੍ਹਾਂ ਦੇ ਆਪਣੇ ਹਲਕੇ ਵਿਚ ਰੇਤਾ ਮਾਈਨਿੰਗ ਹੋ ਰਹੀ ਹੈ ਤੇ ਸ਼ਰੇਆਮ 25 ਤੋਂ 40 ਰੁਪਏ ਫੁੱਟ ਰੇਤਾ ਵਿਕ ਰਹੀ ਹੈ। ਰੋਜ਼ਾਨਾ ਇਥੋਂ 800 ਤੋਂ 1000 ਟਰੱਕ ਟਿੱਪਰਾਂ ਵਿਚ ਰੇਤਾ ਭਰ ਕੇ ਲਿਜਾਏ ਜਾਂਦੇ ਹਨ ਤੇ ਇਨ੍ਹਾਂ ਨੂੰ ਮਹਿੰਗੇ ਭਾਅ ‘ਤੇ ਵੇਚਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: