ਪੰਜਾਬ ਵਿੱਚ ਸਾਲ 2022 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਬਹੁਤ ਗਰਮਾਈ ਹੋਈ ਹੈ। ਸਿਆਸੀ ਪਾਰਟੀਆਂ ਵੱਲੋਂ ਸੱਤਾ ਵਿੱਚ ਆਉਣ ਲਈ ਰੋਜ਼ ਨਵੇਂ-ਨਵੇਂ ਐਲਾਨ ਤੇ ਵਾਅਦੇ ਕੀਤੇ ਜਾ ਰਹੇ ਹਨ। ਇਸ ਵਿਚਾਲੇ ਸਿਆਸੀ ਆਗੂਆਂ ਵਿਚਾਲੇ ਸ਼ਬਦੀ ਵਾਰ ਜਾਰੀ ਹੈ। CM ਚੰਨੀ ਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਦੂਜੇ ‘ਤੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ।
ਦਰਅਸਲ, CM ਚੰਨੀ ਨੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਖੁਦ ਨੂੰ ਆਮ ਦਰਸਾਉਂਦੇ ਹਨ, ਪਰ ਉਹ ਸਿਰਫ ਦਿਖਾਵਾ ਕਰਦੇ ਹਨ। ਅਸਲ ਵਿੱਚ ਮੈਂ ਹੀ ਇੱਕ ਆਮ ਆਦਮੀ ਹਾਂ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਲੋਕ ਇੱਥੇ ਆ ਕੇ ਰਾਜ ਕਿਉਂ ਕਰਨਾ ਚਾਹੁੰਦੇ ਹਨ। ਪੰਜਾਬ ‘ਤੇ ਸਿਰਫ਼ ਪੰਜਾਬ ਦੇ ਲੋਕ ਹੀ ਰਾਜ ਕਰਨਗੇ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਕਸਰ ਹੀ ‘ਆਪ’ ਦੇ ਪੋਸਟਰਾਂ ‘ਤੇ ਲਿਖਿਆ ਹੁੰਦਾ ਹੈ ਇਸ ਵਾਰ ਕੇਜਰੀਵਾਲ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਹੀ ਪੁੱਛਣਾ ਚਾਹੁੰਦਾ ਹਾਂ ਕਿ ਇਸ ਵਾਰ ਪੰਜਾਬ ਦੇ ਲੋਕ ਕਿਉਂ ਨਹੀਂ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦਾ ਵੱਡਾ ਐਲਾਨ, ਖਰੜ ਤੋਂ ਚੋਣ ਅਖਾੜੇ ‘ਚ ਉੱਤਰੇਗੀ ਅਨਮੋਲ ਗਗਨ ਮਾਨ
ਇਸ ਤੋਂ ਇਲਾਵਾ CM ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ਼ ਪੰਜਾਬ ਦਾ ਬੰਦਾ ਹੀ ਰਾਜ ਕਰੇਗਾ, ਬਾਹਰਲਾ ਬੰਦਾ ਰਾਜ ਕਿਉਂ ਕਰੇ। ਇਹ ਕੋਈ ਸ਼ਾਮਲਾਟ ਦੀ ਜ਼ਮੀਨ ਨਹੀਂ ਹੈ ਕਿ ਜਿਸਦਾ ਦਿਲ ਕਰੇ ਉਹ ਆ ਕੇ ਦੱਬ ਲਵੇ। ਆਪਣੇ ਬਾਰੇ ਬੋਲਦਿਆਂ CM ਚੰਨੀ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਇੱਕ ਲੀਡਰ ਨਹੀਂ ਸਗੋਂ ਇੱਕ ਵਰਕਰ ਸਮਝਦਾ ਹਾਂ । ਮੇਰਾ ਕੋਈ ਪਰਿਵਾਰਕ ਪਿਛੋਕੜ ਵੀ ਰਾਜਨੀਤੀ ਨਾਲ ਨਹੀਂ ਸੀ। ਇਸ ਲਈ ਮੈਂ ਆਪਣੇ ਨੂੰ ਲੀਡਰ ਨਹੀਂ ਇੱਕ ਵਰਕਰ ਹੀ ਸਮਝਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: