ਪੰਜਾਬ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜੋ ਪਹਿਲਾਂ 15 ਜਨਵਰੀ ਨੂੰ ਸ਼ੁਰੂ ਹੋਣ ਵਾਲੀ ਸੀ, 22 ਜਨਵਰੀ ਨੂੰ ਸ਼ੁਰੂ ਹੋਵੇਗੀ ਕਿਉਂਕਿ ਮੁੱਖ ਮੰਤਰੀ ਨੂੰ ਜਥੇਦਾਰ ਸਾਹਿਬ ਨੇ ਬੁਲਾਇਆ ਹੈ। ਇਸ ਕਾਰਨ ਇੱਕ ਹਫ਼ਤੇ ਦੀ ਦੇਰੀ ਹੋ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਗੱਲ ਫਤਿਹਗੜ੍ਹ ਸਾਹਿਬ ਵਿੱਚ ਕਹੀ, ਜਿੱਥੇ ਉਹ ਯੋਜਨਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਯੋਜਨਾ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਇੱਕ ਟ੍ਰਾਇਲ ਕੀਤਾ ਜਾਵੇਗਾ।
ਸਰਕਾਰ ਨੇ ਇਸ ਪ੍ਰੋਜੈਕਟ ਲਈ 1,200 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਟੀਚਾ 3 ਕਰੋੜ ਲੋਕਾਂ ਦਾ ਹੈ। ਸਾਡੀ ਕੋਸ਼ਿਸ਼ ਹਰ ਵਿਅਕਤੀ ਨੂੰ ਇਹ ਕਾਰਡ ਬਣਾ ਕੇ ਦੇਣਾ ਹੈ। ਇਸ ਦੇ ਲਈ ਦੋ ਕ੍ਰਾਈਟੇਰੀਆ ਹਨ। ਇੱਕ ਤਾਂ ਆਧਾਰ ਕਾਰਡ ਪੰਜਾਬ ਦਾ ਹੋਣਾ ਚਾਹੀਦ ਹੈ ਤੇ ਵੋਟਰ ਕਾਰਡ ਪੰਜਾਬ ਦਾ ਹੋਣਾ ਚਾਹੀਦ ਹੈ। ਜੋ ਬੱਚੇ ਹਨ, ਉਨ੍ਹਾਂ ਦਾ ਡਿਪੇਂਡੇਂਟ ਕਾਰਡ ਹੋਣਾ ਚਾਹੀਦ ਹੈਟ।
ਸਿਹਤ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਕੋਲ ਕਾਰਡ ਨਹੀਂ ਹਨ, ਉਨ੍ਹਾਂ ਲਈ ਸਰਕਾਰ ਨੇ ਕੋਈ ਹੋਰ ਮਾਪਦੰਡ ਨਿਰਧਾਰਤ ਨਹੀਂ ਕੀਤਾ ਹੈ। ਇਹ ਦੁਨੀਆ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ। 650 ਨਿੱਜੀ ਹਸਪਤਾਲ ਅਤੇ ਸਾਰੇ ਮੈਡੀਕਲ ਸੰਸਥਾਨ ਪਹਿਲਾਂ ਹੀ ਇਸ ਯੋਜਨਾ ਵਿੱਚ ਸ਼ਾਮਲ ਹੋ ਚੁੱਕੇ ਹਨ। ਸਾਰੇ ਵੱਡੇ ਹਸਪਤਾਲ ਇਸ ਯੋਜਨਾ ਵਿੱਚ ਸ਼ਾਮਲ ਹੋ ਗਏ ਹਨ। ਇਹ ਹਰ ਪੱਖ ਤੋਂ ਇੱਕ ਵੱਡੀ ਯੋਜਨਾ ਹੈ। ਇਹ ਲੋਕਾਂ ਨੂੰ ਕਾਫ਼ੀ ਰਾਹਤ ਪ੍ਰਦਾਨ ਕਰੇਗੀ। ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ ਇਸ ਲਈ 1,200 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਸਟਾਰਟਅੱਪ ਨੂੰ ਮਿਲਣਗੇ 20 ਲੱਖ ਰੁਪਏ, ਮਾਨ ਸਰਕਾਰ ਨੇ ਕੀਤਾ ਐਲਾਨ
ਉਨ੍ਹਾਂ ਕਿਹਾ ਕਿ ਅਸੀਂ ਕਈ ਹੋਰ ਸਰੋਤਾਂ ਤੋਂ ਵੀ ਫੰਡਾਂ ਦੀ ਉਮੀਦ ਕਰ ਰਹੇ ਹਾਂ। ਜੇਕਰ ਸਰਕਾਰ 1,200 ਤੋਂ 1,500 ਕਰੋੜ ਰੁਪਏ ਖਰਚ ਕਰਦੀ ਹੈ, ਤਾਂ ਇਸ ਨਾਲ ਲੋਕਾਂ ਨੂੰ ਲਾਭ ਹੋਵੇਗਾ। ਇਸ ਨਾਲ ਐਮਰਜੈਂਸੀ ਕੇਅਰ ਮਿਲੇਗੀ। ਸਿਹਤ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਬਹੁਤ ਵਧੀਆ ਹੈ। ਜਿਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਸੀ, ਉਸੇ ਤਰ੍ਹਾਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਹੋਰ ਵਿਸਥਾਰ ਕੀਤਾ।
ਅੱਜ, ਕੋਈ ਵੀ ਸੂਬਾ ਅਜਿਹਾ ਨਹੀਂ ਹੈ ਜਿੱਥੇ ਲੋਕਾਂ ਨੂੰ ਮੁਫ਼ਤ ਬਿਜਲੀ ਨਾ ਮਿਲੇ। ਇਸ ਯੋਜਨਾ ਦੀ ਪਾਲਣਾ ਦੇਸ਼ ਭਰ ਵਿੱਚ ਕੀਤੀ ਜਾਵੇਗੀ। ਜ਼ਿਲ੍ਹਾ ਹਸਪਤਾਲਾਂ ਵਿੱਚ ਜ਼ਰੂਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਪਹਿਲੀ ਵਾਰ, ਕਿਸੇ ਸਰਕਾਰੀ ਹਸਪਤਾਲ ਨੇ ਲੀਵਰ ਪਲਾਂਟ ਹੋਇਆ ਹੈ। ਹੁਣ, ਕਿਡਨੀ ਪਲਾਂਟ ਕਰਨ ਜਾ ਰਹੇ ਹਾੰ। ਅਸੀਂ ਨਿੱਜੀ ਹਸਪਤਾਲਾਂ ਦੇ ਸਹਿਯੋਗ ਨਾਲ ਕੰਮ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -:
























