ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਨੂੰ ਵਾਹਿਗੁਰੂ ਨੇ ਧੀ ਦੀ ਦਾਤ ਬਖਸ਼ੀ, ਜੋਕਿ 28 ਮਾਰਚ ਨੂੰ ਇੱਕ ਸਾਲ ਦੀ ਹੋ ਗਈ ਹੈ। ਧੀ ਨਿਆਮਤ ਕੌਰ ਦਾ ਪਹਿਲਾ ਜਨਮ ਦਿਨ ਸੀ.ਐੱਮ. ਮਾਨ ਅਤੇ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਬਹੁਤ ਹੀ ਧੂਮਧਾਮ ਨਾਲ ਮਨਾਇਆ। ਜਨਮ ਦਿਨ ਦੀ ਸੈਲੀਬ੍ਰੇਸ਼ਨ ਮੌਕੇ ਵੱਡੀਆਂ ਸਿਆਸੀ ਹਸਤੀਆਂ ਦੇ ਨਾਲ ਵੱਡੇ ਪੰਜਾਬ ਕਲਾਕਾਰ ਵੀ ਪਹੁੰਚੇ।
ਸੀ.ਐੱਮ. ਮਾਨ ਨਾਲ ਧੀ ਨਿਆਮਤ ਕੌਰ ਦੀ ਖੁਸ਼ੀ ਵਿਚ ਸ਼ਾਮਲ ਹੋਣ ਕਈ ਫ਼ਿਲਮੀ ਹਸਤੀਆਂ ਪਹੁੰਚੀਆਂ, ਜਿਨ੍ਹਾਂ ‘ਚ ਗੁਰਦਾਸ ਮਾਨ, ਬਿਨੂੰ ਢਿੱਲੋਂ, ਕੁਲਵਿੰਦਰ ਬਿੱਲਾ, ਮਹੁਮੰਦ ਸਦੀਕ, ਹੰਸ ਰਾਜ ਹੰਸ, ਕਰਮਜੀਤ ਅਨਮੋਲ ਆਦਿ ਸ਼ਾਮਲ ਹਨ।
ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਨੇ ਇਸ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਸਟੇਜ ‘ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਸੀ.ਐੱਮ. ਮਾਨ ਮਾਨ ਨੇ ਗੁਰਦਾਸ ਮਾਨ ਤੇ ਪਤਨੀ ਡਾ. ਗੁਰਪ੍ਰੀਤ ਨਾਲ ਸਟੇਜ ‘ਤੇ ਭੰਗੜਾ ਪਾਇਆ। ਇਸ ਦੌਰਾਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਸ ਤੋਂ ਪਹਿਲਾਂ ਸਵੇਰੇ ਸੀ.ਐੱਮ. ਮਾਨ ਨੇ ਆਪਣੀ ਧੀ ਦੇ ਪਹਿਲੇ ਜਨਮ ਦਿਨ ਮੌਕੇ ਨਿਆਮਤ ਤੇ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ, ਜਿਸ ਨਾਲ ਉਨ੍ਹਾਂ ਨੇ ਇੱਕ ਭਾਵੁਕ ਸ਼ੇਅਰ ਵੀ ਲਿਖਿਆ ਸੀ-
ਜਦੋਂ ਤੇਰੇ ਆਉਣ ਦੀ ਖ਼ਬਰ ਨਾਲ
ਸੀ ਆਪਣੇ ਖ਼ਿਆਲ ਸੰਭਾਲੇ ਮੈਂ
ਰੱਬ ਧੀ ਵੀ ਉੱਥੇ ਈ ਦਿੰਦਾ
ਜੋ ਡਾਢੇ ਕਰਮਾਂ ਵਾਲੇ ਨੇ…
ਧੀ ਇੱਕ ਰਿਸ਼ਤਾ ਨਹੀਂ ਇੱਕ ਅਹਿਸਾਸ ਹੈ..
ਧੀ ਰਾਣੀ ਨਿਆਮਤ ਦਾ ਪਹਿਲਾ ਜਨਮਦਿਨ
Happy Birthday ਨਿਆਮਤ ਕੌਰ ਮਾਨ
ਇਹ ਵੀ ਪੜ੍ਹੋ : ਪੰਜਾਬ ‘ਚ ਸਸਤੀ ਹੋਈ ਬਿਜਲੀ, ਸਾਲ 2025-26 ਲਈ ਦਰਾਂ ਸਬੰਧੀ ਨਵਾਂ ਟੈਰਿਫ ਹੋਇਆ ਜਾਰੀ
ਵੀਡੀਓ ਲਈ ਕਲਿੱਕ ਕਰੋ -:
