ਪੰਜਾਬ ਵਿਚ 1 ਜੂਨ ਨੂੰ ਚੋਣਾਂ ਹੋਣੀਆਂ ਹਨ। ਇਸੇ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਹਨ। ਇਥੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਬੋਹਰ ਦੀ ਜਨਤਾ ਨੇ ਪਿਆਰ ਦੇ ਮਾਮਲੇ ਵਿਚ ਕੋਈ ਕਮੀ ਨਹੀਂ ਛੱਡੀ ਹੈ ਤੇ ਤੁਸੀਂ ਲੋਕ ਸਹਿਯੋਗ ਦੇਣ ਵਿਚ ਹਮੇਸ਼ਾ ਅੱਗੇ ਰਹੇ ਹੋ। ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸੰਸਦ ਵਿਚ 13 ਹੱਥ ਹੋਣਗੇ ਤਾਂ ਪੰਜਾਬ ਦਾ ਪੈਸਾ ਰੋਕਮ ਦੀ ਹਿੰਮਤ ਕਿਸੇ ਵਿਚ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਭਾ ਵਿਚ ਪਹਿਲਾਂ ਤੋਂ ਹੀ 7 ਲੋਕ ਹਨ ਤੇ ਜਦੋਂ 13 ਲੋਕ ਵੀ ਸੰਸਦ ਵਿਚ ਪਹੁੰਚਣਗੇ ਤਾਂ ਕੁੱਲ 20 ਹੋ ਜਾਣਗੇ ਤੇ ਫਿਰ ਦੇਖੋ ਪੰਜਾਬ ਕਿਵੇਂ ਅੱਗੇ ਵਧਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਅਬੋਹਰ ਇਲਾਕੇ ‘ਚ ਫੂਡ ਪ੍ਰੋਸੈਸਿੰਗ ਦੇ ਪਲਾਂਟ ਲਗਾਏ ਜਾਣਗੇ। ਬਾਗਬਾਨਾਂ ਦੇ ਕਿੰਨੂ ਨੂੰ ਕਿਸੇ ਵੀ ਕੀਮਤ ‘ਤੇ ਰੁਲਣ ਨਹੀਂ ਦੇਵਾਂਗੇ। ਨਾਲ ਹੀ ਸੀਡ ਫਾਰਮ ਦੇ ਸਾਰੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕਰਾਂਗੇ। ਕਿਸੇ ਵੀ ਗ਼ਰੀਬ ਦੇ ਘਰ ਦਾ ਚੁੱਲ੍ਹਾ ਬੁਝਣ ਨਹੀਂ ਦੇਵਾਂਗੇ।
ਇਹ ਵੀ ਪੜ੍ਹੋ : ਖੰਨਾ ‘ਚ ਤੇਜ਼ ਰਫਤਾਰ ਟ੍ਰੈਕਟਰ ਟਰਾਲੀ ਨੇ ਦੁਕਾਨਦਾਰ ਨੂੰ ਕੁ.ਚਲਿ.ਆ, ਮੌਕੇ ਤੇ ਹੋਈ ਮੌ.ਤ
ਉਨ੍ਹਾਂ ਕਿਹਾ ਕਿ ਲੋਕਾਂ ਲਈ ਅਬੋਹਰ ਟੇਲ ਹੋਵੇਗਾ ਪਰ ਮੇਰੇ ਲਈ ਅਬੋਹਰ ਸੂਬੇ ਦਾ ਪਹਿਲਾ ਕਸਬਾ ਹੈ ਜਦੋਂ ਵੀ ਤੁਹਾਨੂੰ ਆਵਾਜ਼ ਮਾਰੀ ਹੈ। ਤੁਸੀਂ ਬਿਨਾਂ ਪੈਰੀਂ ਜੁੱਤੀ ਪਾਏ ਹਮੇਸ਼ਾ ਸਾਥ ਦੇਣ ਲਈ ਅੱਗੇ ਰਹੇ ਹੋ। ਤੁਹਾਡੇ ਵੱਲੋਂ ਹੱਦੋਂ ਵੱਧ ਕੇ ਦਿੱਤੇ ਪਿਆਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਹੈ ਜਿਸ ਦੇ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: