ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀਆਂ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ। ਦੋਵੇਂ ਸੂਬੇ ਪਾਣੀ ‘ਤੇ ਆਪਣਾ ਹੱਕ ਜਮਾ ਰਹੇ ਹਨ। ਪੰਜਾਬ ਦਾ ਕਹਿਣਾ ਹੈ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਾ ਹੈ, ਜਦਕਿ ਹਰਿਆਣਾ ਪਾਣੀ ਲੈਣ ‘ਤੇ ਅੜਿਆ ਹੋਇਆ ਹੈ, ਇਸ ਲੜਾਈ ਵਿਚਾਲੇ ਹੁਣ ਹਿਮਾਚਲ ਦੀ ਐਂਟਰੀ ਹੋ ਗਈ ਹੈ। ਦਰਅਸਲ ਇਸ ਵਿਚਾਲੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਸੀਐਮ ਸੁੱਖੂ ਨੇ ਕਿਹਾ, “ਪਾਣੀ ਹਿਮਾਚਲ ਦਾ ਹੈ, ਪਰ ਪੰਜਾਬ ਅਤੇ ਹਰਿਆਣਾ ਲੜ ਰਹੇ ਹਨ। ਅਸੀਂ ਸਿਰਫ਼ ਆਪਣੀ ਬਿਜਲੀ ਰਾਇਲਟੀ ਬਾਰੇ ਚਰਚਾ ਕਰ ਰਹੇ ਹਾਂ, ਜਿਸ ਵਿੱਚ ਬੀਬੀਐਮਬੀ ਨੇ ਅਜੇ ਤੱਕ ਵਾਧਾ ਨਹੀਂ ਕੀਤਾ ਹੈ। ਭਾਖੜਾ ਡੈਮ ਦੇ ਨਿਰਮਾਣ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, “ਜਦੋਂ ਇਹ ਡੈਮ ਬਣਾਇਆ ਗਿਆ ਸੀ, ਤਾਂ ਹਿਮਾਚਲ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਸੀ।” ਕਈ ਪਿੰਡ ਡੁੱਬ ਗਏ, ਸੈਂਕੜੇ ਪਰਿਵਾਰ ਬੇਘਰ ਹੋ ਗਏ। ਪਰ ਅੱਜ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ।”
ਉਨ੍ਹਾਂ ਕਿਹਾ ਕਿ ਪੰਜਾਬ-ਹਰਿਆਣਾ ਸਾਡੇ ਦੋਵੇਂ ਹੀ ਭਰਾ ਹਨ। ਦੋਵਾਂ ਨੂੰ ਮਿਲ ਕੇ ਵਿਵਾਦ ਸੁਲਝਾਉਣਾ ਚਾਹੀਦਾ ਹੈ। ਜਦੋਂ ਅਸੀਂ ਪਾਣੀ ਨਾਲ ਆਮਦਨ ਕਮਾਉਣ ਦੀ ਸੋਚੀ ਤਾਂ ਦੋਵਾਂ ਨੇ ਹੀ ਵਿਰੋਧ ਕਰ ਦਿੱਤਾ। ਅਜਿਹਾ ਨਹੀਂ ਕਰਨਾ ਚਾਹੀਦਾ। ਅਸੀਂ ਪਾਣੀ ‘ਤੇ ਕੋਈ ਹੱਕ ਨਹੀਂ ਮੰਗ ਰਹੇ, ਪਰ ਜਦੋਂ ਅਸੀਂ BBMB ਦੀ ਬੈਠਕ ਵਿਚ ਆਉਂਦੇ ਹਾਂ ਤਾਂ ਹਿਮਾਚਲ ਦੇ ਹੱਕ ਨੂੰ ਸੁਰੱਖਿਅਤ ਕਰਨ ਲਈ ਸਾਡਾ ਸਹਿਯੋਗ ਕਰਨਾ ਚਾਹੀਦਾ ਹੈ। ਹਰਿਆਣਾ-ਪੰਜਾਬ ਵਿਚ ਆਪਸ ਵਿਚ ਮਿਲ ਕੇ ਹੱਲ ਲੱਭਣ ਤੇ ਸਾਨੂੰ ਸਾਡੀ ਪਾਲਿਸੀ ਦੇ ਹਿਸਾਬ ਬਿਜਲੀ ਵਿਚ 12 ਫੀਸਦੀ ਰਾਇਲਟੀ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅਬੋਹਰ : ਪੁਰਾਣੀ ਰੰ/ਜਿਸ਼ ਕਰਕੇ ਲਈ ਨੌਜਵਾਨ ਦੀ ਜਾ/ਨ, ਧੀ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ
ਦੱਸ ਦੇਈਏ ਕਿ ਹਰਿਆਣਾ ਅਤੇ ਪੰਜਾਬ ਵਿਚਕਾਰ ਪਾਣੀ ਦੀ ਵੰਡ ਦਾ ਵਿਵਾਦ ਸਦੀਆਂ ਪੁਰਾਣਾ ਹੈ। ਹਰਿਆਣਾ ਸਰਕਾਰ ਨੇ ਅੱਜ ਦੁਪਹਿਰ 2 ਵਜੇ ਚੰਡੀਗੜ੍ਹ ਵਿੱਚ ਸਰਬ ਪਾਰਟੀ ਮੀਟਿੰਗ ਬੁਲਾਈ। ਉਥੇ ਹੀ ਹਿਮਾਚਲ ਦਾ ਦਾਅਵਾ ਹੈ ਕਿ ਭਾਖੜਾ ਡੈਮ ਕਾਰਨ ਇਸਦੇ ਨਾਗਰਿਕਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਹਿਮਾਚਲ ਤੋਂ ਨਿਕਲਣ ਵਾਲਾ ਪਾਣੀ ਪੰਜਾਬ ਅਤੇ ਹਰਿਆਣਾ ਵਿੱਚ ਵਗਦਾ ਹੈ। ਬੀਬੀਐਮਬੀ (ਭਾਖੜ ਬਿਆਸ ਪ੍ਰਬੰਧਨ ਬੋਰਡ) ਹਿਮਾਚਲ ਨੂੰ ਬਿਜਲੀ ਰਾਇਲਟੀ ਦਾ ਸਹੀ ਭੁਗਤਾਨ ਕਰਨ ਵਿੱਚ ਅਸਫਲ ਰਿਹਾ ਹੈ। ਜਦੋਂ ਵੀ ਹਿਮਾਚਲ ਆਪਣੇ ਹੱਕ ਮੰਗਦਾ ਹੈ, ਪੰਜਾਬ ਅਤੇ ਹਰਿਆਣਾ ਚੁੱਪ ਹੋ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























