ਭਾਰਤੀ ਫੌਜ ਦੇ ਬਹਾਦਰ ਅਫਸਰ ਕਰਨਲ ਮਨਪ੍ਰੀਤ ਸਿੰਘ ਨੇ ਦੇਸ਼ ਦੀ ਰੱਖਿਆ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਅਮਰ ਨਾਇਕਾਂ ਦੀ ਸ਼੍ਰੇਣੀ ਵਿੱਚ ਆਪਣਾ ਨਾਂ ਦਰਜ ਕਰਵਾਇਆ। ਅੱਤਵਾਦ ਵਿਰੁੱਧ ਲੜਦੇ ਹੋਏ ਬੇਮਿਸਾਲ ਬਹਾਦਰੀ, ਅਗਵਾਈ ਅਤੇ ਹਿੰਮਤ ਦਾ ਪ੍ਰਦਰਸ਼ਨ ਕਰਨ ਲਈ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਮਰਨ ਉਪਰੰਤ “ਕਿਰਤੀ ਚੱਕਰ” ਨਾਲ ਸਨਮਾਨਿਤ ਕੀਤਾ ਗਿਆ ਹੈ।
ਕਰਨਲ ਮਨਪ੍ਰੀਤ ਸਿੰਘ ਭਾਰਤੀ ਫੌਜ ਦੀ ਸਿੱਖ ਲਾਈਟ ਇਨਫੈਂਟਰੀ, 19 ਰਾਸ਼ਟਰੀ ਰਾਈਫਲਜ਼ ਵਿੱਚ ਤਾਇਨਾਤ ਸਨ ਅਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਇਸ ਵੇਲੇ ਉਨ੍ਹਾਂ ਦਾ ਪਰਿਵਾਰ ਨਿਊ ਚੰਡੀਗੜ੍ਹ ਵਿੱਚ ਵਸਿਆ ਹੋਇਆ ਹੈ ਅਤੇ ਹਰ ਸਾਲ ਉਨ੍ਹਾਂ ਦੀ ਬਰਸੀ ‘ਤੇ ਸ਼ਹੀਦੀ ਸੰਮੇਲਨ ਦਾ ਆਯੋਜਨ ਕੀਤਾ ਜਾਂਦਾ ਹੈ।

ਉਨ੍ਹਾਂ ਦੀ ਕੁਰਬਾਨੀ ਦਾ ਦਿਨ 13 ਸਤੰਬਰ 2023 ਸੀ। ਇਹ ਦਿਨ ਭਾਰਤੀ ਫੌਜੀ ਇਤਿਹਾਸ ਵਿੱਚ ਹਿੰਮਤ ਅਤੇ ਸਮਰਪਣ ਦੀ ਇੱਕ ਮਿਸਾਲ ਵਜੋਂ ਦਰਜ ਹੈ। ਕਰਨਲ ਮਨਪ੍ਰੀਤ ਸਿੰਘ ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੀਆਂ ਸੰਘਣੀਆਂ ਪਹਾੜੀਆਂ ਵਿੱਚ ਇੱਕ ਵਿਸ਼ੇਸ਼ “ਸਰਚ ਐਂਡ ਡਿਸਟ੍ਰੋ ਆਪ੍ਰੇਸ਼ਨ” ਦੀ ਅਗਵਾਈ ਕਰ ਰਹੇ ਸਨ।
ਇਹ ਕਾਰਵਾਈ ਅੱਤਵਾਦੀ ਗਤੀਵਿਧੀਆਂ ਨੂੰ ਬੇਅਸਰ ਕਰਨ ਅਤੇ ਇਲਾਕੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੇ ਨਾਲ ਜੰਮੂ-ਕਸ਼ਮੀਰ ਪੁਲਿਸ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਹਿਮਾਯੂੰ ਮੁਜ਼ਮਿਲ ਭੱਟ ਵੀ ਸਨ, ਜਿਨ੍ਹਾਂ ਨੇ ਵੀ ਇਸ ਕਾਰਵਾਈ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਕਰਨਲ ਮਨਪ੍ਰੀਤ ਸਿੰਘ ਨੇ ਜੰਮੂ-ਕਸ਼ਮੀਰ ਦੇ ਅਨੰਦਨਾਗ ਜ਼ਿਲ੍ਹੇ ਵਿਚ ਅੱਤਵਾਦੀਆਂ ਖਿਲਾਫ ਚਲਾਏ ਆਪ੍ਰੇਸ਼ਨ ਦੀ ਅਗਵਾਈ ਕੀਤੀ ਸੀ। ਜਿਵੇਂ ਹੀਅੱਤਵਾਦੀਆਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਤਾਂ ਉਨ੍ਹਾਂ ਘੇਰਾਬੰਦੀ ਦੀ ਯੋਜਨਾ ਬਣਾਈ ਤੇ ਖੁਦ ਸਭ ਤੋਂ ਅੱਗੇ ਮੋਰਚਾ ਸੰਭਾਲਿਆ। ਉਨ੍ਹਾਂ ਅੱਤਵਾਦੀਆਂ ‘ਤੇ ਸਿੱਧੀ ਗੋਲੀਬਾਰੀ ਕੀਤੀ ਤੇ ਇੱਕ ਦੁਸ਼ਮਣ ਨੂੰ ਢੇਰ ਕਰ ਦਿੱਤਾ। ਇਸ ਮੁਠੇਭੇੜ ਵਿਚ ਉਨ੍ਹਾਂ ਦੇ ਸਿਰ ‘ਤੇ ਗੋਲੀ ਲੱਗੀ, ਤਾਂ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਆਖਰੀ ਸਾਹ ਤੱਕ ਦੁਸ਼ਮਣਾਂ ਨਾਲ ਡਟ ਕੇ ਮੁਕਾਬਲਾ ਕਰਦੇ ਰਹੇ। ਇਹ ਬਲਿਦਾਨ ਭਾਰਤੀ ਫੌਜ ਲਈ ਮਾਣ ਵਾਲੀ ਰਿਵਾਇਤ ਦਾ ਪ੍ਰਤੀਕ ਬਣ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ‘ਤੇ ਭਾਰੀ ਜਨ ਸੈਲਾਬ ਉਮੜਿਆ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ।
ਜਾਣਕਾਰੀ ਮੁਤਾਬਕ ਕਰਨਲ ਮਨਪ੍ਰੀਤ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਭਰੋਂਜੀਆਂ ਪਿੰਡ ਦੇ ਰਹਿਣ ਵਾਲੇ ਸਨ, ਜੋ ਕਿ ਚੰਡੀਗੜ੍ਹ ਦੇ ਨੇੜੇ ਹੈ। ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਵਿੱਚ ਰਹਿੰਦਾ ਹੈ। ਉਨ੍ਹਾਂ ਦੀ ਸ਼ਹਾਦਤ ਉਨ੍ਹਾਂ ਦੀ ਪਤਨੀ ਜਗਮੀਤ ਗਰੇਵਾਲ ਅਤੇ ਦੋ ਬੱਚਿਆਂ ਲਈ ਇੱਕ ਵੱਡਾ ਸਦਮਾ ਹੈ। ਉਨ੍ਹਾਂ ਦਾ ਇੱਕ 8 ਸਾਲ ਦਾ ਪੁੱਤਰ ਅਤੇ ਇੱਕ 4 ਸਾਲ ਦੀ ਧੀ ਹੈ।
ਇਹ ਵੀ ਪੜ੍ਹੋ : ਸਾਵਧਾਨ! ਲਗਾਤਾਰ 9 ਦਿਨ ਪਏਗੀ ਭਿਆਨਕ ਗਰਮੀ, ਇਸ ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ‘ਨੌਤਪਾ’
ਸ਼ਹੀਦ ਮਨਪ੍ਰੀਤ ਸਿੰਘ ਨੂੰ 2003 ਵਿੱਚ ਲੈਫਟੀਨੈਂਟ ਵਜੋਂ ਭਰਤੀ ਕੀਤਾ ਗਿਆ ਸੀ। ਉਹ 2020 ਵਿੱਚ ਕਰਨਲ ਬਣੇ। ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਪੰਜਾਬ ਯੂਨੀਵਰਸਿਟੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਮ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਲਈ, ਸ਼ਹੀਦ ਮਨਪ੍ਰੀਤ ਸਿੰਘ ਦੇ ਛੋਟੇ ਭਰਾ ਸੰਦੀਪ ਸਿੰਘ ਨੂੰ ਨਾਨ-ਟੀਚਿੰਗ ਸਟਾਫ ਵਿੱਚ ਭਰਤੀ ਕੀਤਾ ਗਿਆ। ਉਹ ਇਸ ਵੇਲੇ ਪੰਜਾਬ ਯੂਨੀਵਰਸਿਟੀ ਵਿੱਚ ਕੰਮ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























