Computer trader’s wife : ਜਲੰਧਰ : ਗ੍ਰੀਨ ਮਾਡਲ ਟਾਊਨ ਨਾਲ ਲੱਗਦੇ ਸ਼ਿਵ ਵਿਹਾਰ ‘ਚ ਰਹਿਣ ਵਾਲੇ ਕੰਪਿਊਟਰ ਵਪਾਰੀ ਰੁਪੇਸ਼ ਸ਼ਰਮਾ ਦੀ ਪਤਨੀ ਰੇਣੂ ਸ਼ਰਮਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ‘ਤੇ ਪੁੱਜੀ। ਥਾਣਾ 7 ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਕੋਲ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਰੁਪੇਸ਼ ਸ਼ਰਮਾ ਦਾ ਇੱਕ ਬੇਟਾ ਅਤੇ ਬੇਟੀ ਹੈ ਜੋ ਕੈਨੇਡਾ ‘ਚ ਰਹਿੰਦੇ ਹਨ।
ਫਰੀਲਾਂਸ ਮੇਕਅੱਪ ਅਤੇ ਹੇਅਰ ਆਰਟਿਸਟ ਦੇ ਤੇ ਕੰਪਿਊਟਰ ਵਪਾਰੀ ਨਾਲ ਸਬੰਧਤ ਕਾਰੋਬਾਰੀ ਦੇ ਮਾਲਕ ਰੁਪੇਸ਼ ਸ਼ਰਮਾ ਦੀ ਪਤਨੀ ਨੇ ਬਹੁਤ ਹੀ ਚਾਵਾਂ ਨਾਲ ਕਰਵਾ ਚੌਥ ਦਾ ਵਰਤ ਰੱਖਿਆ ਸੀ ਪਰ ਵਰਤ ਦੇ ਦੋ ਦਿਨ ਬਾਅਦ ਰੇਣੂ ਦਾ ਆਪਣੀ ਪਤੀ ਨਾਲ ਝਗੜਾ ਹੋ ਗਿਆ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਚੁੱਕ ਕੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੀ ਵਰਤ ਵਾਲੀ ਫੋਟੋ ਵੀ ਫੇਸਬੁੱਕ ‘ਤੇ ਵਾਇਰਲ ਕੀਤੀ ਸੀ ਜਿਸ ‘ਚ ਉਸ ਨੇ ‘ਸੱਜਣਾ ਹੈ ਮੁਝੇ ਸੱਜਣਾ ਕੇ ਲੀਏ’ ਗੀਤ ਨੂੰ ‘ਲਿਪ ਸਿੰਕ’ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਸੀ। ਵੀਰਵਾਰ ਰਾਤ ਪਤੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਉਸ ਨੇ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਆਖਿਰ ਪਤੀ ਨਾਲ ਛੋਟੀ ਜਿਹੀ ਤਕਰਾਰ ਤੋਂ ਬਾਅਦ ਰੇਣੂ ਨੇ ਇਹ ਕਦਮ ਕਿਉਂ ਚੁੱਕਿਆ ਜਦੋਂ ਕਿ ਦੋ ਦਿਨ ਪਹਿਲਾਂ ਤਾਂ ਉਹ ਪੂਰੀ ਤਰ੍ਹਾਂ ਖੁਸ਼ ਨਜ਼ਰ ਆ ਰਹੀ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਰੁਪੇਸ਼ ਸ਼ਰਮਾ ਦੇ ਬਿਆਨਾਂ ‘ਤੇ ਧਾਰਾ-174 ਤਹਿਤ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਖੁਦਕੁਸ਼ੀ ਦੇ ਕਾਰਨਾਂ ਦਾ ਵੀ ਪਤਾ ਲਗਾ ਲਿਆ ਜਾਵੇਗਾ।