ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਹਾਲ-ਚਾਲ ਜਾਣਨ ਲਈ ਸਾਥੀ ਕਲਾਕਾਰਾਂ ਸਣੇ ਕਈ ਸਿਆਸੀ ਆਗੂ ਵੀ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ। ਅੱਜ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਵਜਾ ਰਾਜਵੀਰ ਜਵੰਦਾ ਨੂੰ ਮਿਲਣ ਫੋਰਟਿਸ ਹਸਪਤਾਲ ਪਹੁੰਚੇ।
ਜਵੰਦਾ ਨੂੰ ਮਿਲਣ ਮਗਰੋਂ ਬਾਜਵਾ ਨੇ ਕਿਹਾ ਕਿ ਰਾਜਵੀਰ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਹੈ ਇਸ ਲਈ ਠੀਕ ਹੋਣ ‘ਚ ਸਮਾਂ ਲੱਗੇਗਾ ਪਰ ਉਸ ਦੇ ਪੈਰਾਂ ‘ਚ ਥੋੜੀ ਮੂਵਮੈਂਟ ਹੋਈ ਹੈ। ਮੈਂ ਉਸ ਦੇ ਪਰਿਵਾਰ ਤੇ ਦੋਸਤਾਂ ਨੂੰ ਵੀ ਮਿਲਿਆ । ਬਾਜਵਾ ਸਾਬ੍ਹ ਨੇ ਕਿਹਾ ਕਿ ਮੈਂ ਨਿੱਜੀ ਤੌਰ ‘ਤੇ ਤਾਂ ਰਾਜਵੀਰ ਨੂੰ ਨਹੀਂ ਮਿਲਿਆ ਪਰ ਮੈਨੂੰ ਕਲਾਕਾਰਾਂ ਤੇ ਅਦਾਕਾਰਾਂ ਤੋਂ ਪਤਾ ਲੱਗਾ ਕਿ ਰਾਜਵੀਰ ਬਹੁਤ ਹੀ ਵਧੀਆ ਇਨਸਾਨ ਹੈ ਰਾਜਵੀਰ ਲਈ ਸਮੁੱਚਾ ਪੰਜਾਬ ਤੇ ਪੰਜਾਬੀ ਕਰ ਰਹੇ ਅਰਦਾਸਾਂ ਹਨ ਤੇ ਮੇਰੀ ਵੀ ਗੁਰੂ ਮਹਾਰਾਜ ਅੱਗੇ ਇਹੀ ਅਰਦਾਸ ਹੈ ਕਿ ਉਹ ਰਾਜਵੀਰ ਨੂੰ ਜਲਦੀ ਤੰਦਰੁਸਤੀ ਦੇਣ।
ਇਹ ਵੀ ਪੜ੍ਹੋ : ਪੰਜਾਬ ‘ਚ 5 ਅਕਤੂਬਰ ਤੋਂ ਮੌਸਮ ਲਵੇਗਾ ਕਰਵਟ, ਪਵੇਗਾ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ
ਬਾਜਵਾ ਨੇ ਕਿਹਾ ਕਿ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਤੇ ਅਰਦਾਸਾਂ ਵਿਚ ਬਹੁਤ ਤਾਕਤ ਹੁੰਦੀ ਹੈ। ਮੈਂ ਰਾਜਵੀਰ ਵਾਸਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗਾ ਕਿ ਉਹ ਜਲਦ ਤੋਂ ਜਲਦ ਠੀਕ ਹੋਣ।
ਵੀਡੀਓ ਲਈ ਕਲਿੱਕ ਕਰੋ -:
























