congress dispute resolved in punjab: ਪੰਜਾਬ ਕਾਂਗਰਸ ‘ਚ ਦੋ ਦਿੱਗਜ਼ਾਂ ਦੇ ਵਿਚਾਲੇ ਛਿੜੇ ਕਲੇਸ਼ ਦਾ ਹੱਲ ਪਾਰਟੀ ਨੇ ਲੱਭ ਲਿਆ ਹੈ।ਇਸ ਕਲੇਸ਼ ਨੂੰ ਸੁਲਝਾਉਣ ਲਈ ਪੈਨਲ ਬਣਾਏ ਗਏ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਬਣੇ ਰਹਿਣਗੇ ਪਰ ਪ੍ਰਦੇਸ਼ ਪ੍ਰਧਾਨ ਬਦਲਿਆ ਜਾਵੇਗਾ।
ਇਸਦੇ ਨਾਲ ਕੈਬਿਨੇਟ ‘ਚ ਵੀ ਫੇਰਬਦਲ ਹੋਵੇਗਾ।ਹਰੀਸ਼ ਰਾਵਤ ਨੇ ਕਿਹਾ ਕਿ ਅਗਲੇ ਦੋ ਤਿੰਨ ਦਿਨਾਂ ‘ਚ ਪੰਜਾਬ ਕਾਂਗਰਸ ‘ਚ ਬਦਲਾਅ ਹੋਣਗੇ।ਪੰਜਾਬ ‘ਚ ਪਾਰਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਅਤੇ ਕੈਬਿਨੇਟ ‘ਚ ਨਵੇਂ ਚਿਹਰੇ ਸ਼ਾਮਲ ਹੋਣਗੇ।ਉਨਾਂ੍ਹ ਨੇ ਕਿਹਾ ਕਿ, ”ਮੁੱਖ ਮੰਤਰੀ ‘ਚ ਕੋਈ ਬਦਲਾਅ ਨਹੀਂ ਹੋਵੇਗਾ, ਕਿਸੇ ਨੇ ਇਸਦੀ ਮੰਗ ਨਹੀਂ ਕੀਤੀ।ਲੋਕਾਂ ਦੇ ਕੁਝ ਮੁੱਦੇ ਸਨ, ਇਹ ਸਾਰੇ ਹੱਲ ਹੋ ਗਏ ਹਨ।ਇਸਦੇ ਨਾਲ ਹੀ ਪਾਰਟੀ ਨੇ ਕਈ ਬਿੰਦੂਆਂ ‘ਤੇ ਵਿਚਾਰ ਕੀਤਾ।
ਪਾਰਟੀ ਨੂੰ ਸਹੀ ਵਿਅਤਕੀ ਨੂੰ ਸਹੀ ਜਿੰਮੇਵਾਰੀ ਦੇਣੀ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੇ ਸਾਲ ਚੋਣਾਂ ‘ਚ ਜਾਣਾ ਹੈ।ਇਸ ਤੋਂ ਪਹਿਲਾਂ ਪਾਰਟੀ ‘ਚ ਅੰਦਰੂਨੀ ਕਲੇਸ਼ ਉਨਾਂ੍ਹ ਦੇ ਲਈ ਸਿਰ ਦਰਦ ਬਣ ਕੇ ਆਈ।ਉਨਾਂ੍ਹ ਨੂੰ ਦੋ ਵਾਰ ਚੰਡੀਗੜ ਤੋਂ ਦਿੱਲੀ ਦਾ ਚੱਕਰ ਲਗਾਉਣਾ ਪਿਆ।
ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵੀ ਕੈਪਟਨ ਦੇ ਵਿਰੁੱਧ ਯੁੱਧ ਛੇੜ ਰੱਖਿਆ ਸੀ।ਸਿੱਧੂ ਲਗਾਤਾਰ ਅਜਿਹੇ ਟਵੀਟ ਕਰ ਰਹੇ ਜਿਨਾਂ੍ਹ ਦੇ ਨਿਸ਼ਾਨੇ ‘ਤੇ ਪ੍ਰਤੱਖ ਰੂਪ ਨਾਲ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ।ਹਰੀਸ਼ ਰਾਵਤ ਦੇ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਦੇਸ਼ ਪ੍ਰਦਾਨ ਬਣਨ ਦਾ ਰਾਹ ਸਾਫ ਹੋ ਗਿਆ ਹੈ।
Lovepreet Singh ਮਾਮਲੇ ‘ਚ ਕੁੜੀ ਵਾਲਿਆਂ ਨੂੰ ਜਦੋਂ ਪੱਤਰਕਾਰ ਨੇ ਪੁੱਛੇ ਤਿੱਖੇ ਸਵਾਲ ਤਾਂ ਇੰਝ ਹੋ ਗਏ ਤੱਤੇ !