ਜਿੱਥੇ ਪੰਜਾਬ ਅੰਦਰ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੇ ਹੀ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਅਤੇ ਔਰਤਾਂ ਨੂੰ ਸਤਿਕਾਰ ਦੇਣ ਦੇਣ ਦੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ। ਉਥੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਦੇ ਸੱਤਾ ਦੇ ਨਸ਼ੇ ਵਿੱਚ ਤਪਾ ਮੰਡੀ ਸਬ-ਡਿਵੀਜ਼ਨ ਦੇ ਪਿੰਡ ਸੰਤਪੁਰਾ ਦੇ ਕਾਂਗਰਸੀ ਸਰਪੰਚ ਤੇ ਪੁਲਿਸ ਥਾਣੇ ਇਨਸਾਫ ਲੈਣ ਜਾਂਦੀ ਔਰਤ ਦੇ ਕੱਪੜੇ ਪਾੜਨ, ਧੱਕੇਸ਼ਾਹੀ ਕਰਨ ਅਤੇ ਬਦਸਲੂਕੀ ਕਰਨ ਤੋਂ ਇਲਾਵਾ ਕੁੱਟਮਾਰ ਦੇ ਗੰਭੀਰ ਦੋਸ਼ ਲੱਗੇ ਹਨ। ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ ਪੀੜ੍ਹਤ ਰਾਜਵਿੰਦਰ ਕੌਰ ਪਤਨੀ ਜਸਵੰਤ ਸਿੰਘ ਵਾਸੀ ਸੰਤਪੁਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ 23 ਸਾਲ ਪਹਿਲਾਂ ਜਸਵੰਤ ਸਿੰਘ ਦਾ ਵਿਆਹ ਹੋਇਆ ਸੀ। ਜਿਸ ਦੇ ਦੋ ਲੜਕੀਆਂ ਅਤੇ ਇੱਕ ਲੜਕੇ ਸਮੇਤ ਕੁੱਲ ਤਿੰਨ ਬੱਚੇ ਹਨ। ਉਹਦਾ ਪਤੀ ਜਸਵੰਤ ਸਿੰਘ ਨੂੰ ਸ਼ਰਾਬ ਪੀਣ ਦਾ ਆਦੀ ਹੈ। ਜਿਸ ਦਾ ਜ਼ਿੰਮੇਵਾਰ ਪਿੰਡ ਦਾ ਸਰਪੰਚ ਜੋ ਆਪਣੀ ਜ਼ਮੀਨ ਨਸ਼ੇ ਕਾਰਨ ਵੇਚ ਰਿਹਾ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨੇ ਮਾਣਯੋਗ ਅਦਾਲਤ ਵਿਚ ਡੇਢ ਏਕੜ ਜ਼ਮੀਨ ਦੀ ਬੰਦੀ ਕਰਵਾ ਦਿੱਤੀ।
ਪਿਛਲੀ ਲੰਘੀ ਰਾਤ ਨੂੰ ਉਹਦੇ ਪਤੀ ਨੇ ਉਸ ਨੂੰ ਨਸ਼ੇ ਦੀ ਹਾਲਤ ਵਿਚ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸਰਕਾਰੀ ਨੰਬਰ ਤੇ ਫੋਨ ਕੀਤਾ। ਪੀੜ੍ਹਤ ਰਾਜਵਿੰਦਰ ਕੌਰ ਨੇ ਸਰਪੰਚ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਹਦੇ ਘਰ ਲੜਾਈ ਪਾਉਣ ਵਾਲਾ ਪਿੰਡ ਦਾ ਸਰਪੰਚ ਜ਼ਿੰਮੇਵਾਰ ਹੈ। ਜਦ ਉਹ ਆਪਣੀ ਭੈਣ ਮਨਪ੍ਰੀਤ ਕੌਰ ਨਾਲ ਪੁਲਸ ਥਾਣੇ ਰਿਪੋਰਟ ਲਿਖਾਉਣ ਲਈ ਜਾ ਰਹੀ ਸੀ ਤਾਂ ਰਸਤੇ ਵਿੱਚ ਪਿੰਡ ਸੰਤਪੁਰੇ ਦਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਉਰਫ਼ ਮੱਦੀ ਜੋ ਪੰਜਾਬ ਅੰਦਰ ਕਾਂਗਰਸੀ ਸਰਕਾਰ ਸੱਤਾ ਦੇ ਨਸ਼ੇ ਵਿੱਚ ਬੇਵਜ੍ਹਾ ਉਸ ਨੂੰ ਪੁਲੀਸ ਥਾਣੇ ਤੋ ਰੋਕਣ ਦੀ ਕੋਸ਼ਿਸ਼ ਕਰਨ ਤੋਂ ਇਲਾਵਾ ਉਸ ਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਨਹੀਂ ਬਸ ਉਸਦੇ ਕੱਪੜੇ ਪਾੜ ਦਿੱਤੇ ਅਤੇ ਉਸ ਨਾਲ ਬਦਸਲੂਕੀ ਵੀ ਕਰਨੀ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ
ਮੌਕੇ ਦੇ ਚਸ਼ਮਦੀਪ ਪੀੜਤ ਰਾਜਵਿੰਦਰ ਕੌਰ ਭੈਣ ਮਨਪ੍ਰੀਤ ਕੋਰ ਨੇ ਦੱਸਿਆ ਕਿ ਉਹਦੇ ਸਾਹਮਣੇ ਸਰਪੰਚ ਨੇ ਉਹਦੀ ਭੈਣ ਦੀ ਸ਼ਰ੍ਹੇਆਮ ਕੁੱਟਮਾਰ ਕਰਕੇ ਕੱਪੜੇ ਪਾੜ ਕੇ ਬੇਇੱਜ਼ਤੀ ਕਰ ਦਿੱਤੀ ਹੈ। ਜਿਸ ਤੋਂ ਬਾਅਦ ਉਸ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ ਕਰਵਾਇਆ ਗਿਆ ਹੈ। ਪੀਡ਼ਤ ਔਰਤ ਰਾਜਵਿੰਦਰ ਕੌਰ ਦੇ ਪੁੱਤਰ ਰਣਵੀਰ ਸਿੰਘ ਨੇ ਵੀ ਸਰਪੰਚ ਦੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਕਾਂਗਰਸੀ ਸਰਪੰਚ ਨੇ ਉਸਦੇ ਪਿਤਾ ਨੂੰ ਨਸ਼ੇ ਦੀ ਲੱਤ ਵਿਚ ਲਾ ਕੇ ਉਨ੍ਹਾਂ ਘਰ ਵਿੱਚ ਲੜਾਈ ਝਗੜੇ ਕਰਾਉਂਦਾ ਰਹਿੰਦਾ ਹੈ ਅਤੇ ਉਸ ਦੇ ਪਿਤਾ ਨੂੰ ਨਸ਼ੇ ਦਾ ਆਦੀ ਬਣਾਉਣ ਲਈ ਵੀ ਸਰਪੰਚ ਜ਼ਿੰਮੇਵਾਰ ਹੈ। ਪੀੜਤ ਔਰਤ ਰਾਜਵਿੰਦਰ ਕੌਰ ਉਸ ਦੀ ਭੈਣ ਮਨਪ੍ਰੀਤ ਕੌਰ ਅਤੇ ਉਹਦੇ ਪੁੱਤਰ ਰਣਵੀਰ ਸਿੰਘ ਨੇ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਅਜਿਹੇ ਕਾਂਗਰਸੀ ਸਰਪੰਚਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਾਂਗਰਸੀ ਸੱਤਾ ਦੇ ਨਸ਼ੇ ‘ਚ ਕਿਸੇ ਦਾ ਹੋਰ ਘਰ ਖਰਾਬ ਨਾ ਹੋ ਸਕੇ। ਜਦ ਇਸ ਮਾਮਲੇ ਸਬੰਧੀ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਮੱਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੀਡੀਆ ਸਾਹਮਣੇ ਬੋਲਣ ਤੋਂ ਕੁਝ ਵੀ ਜਵਾਬ ਦੇ ਦਿੱਤਾ।
ਇਸ ਮਾਮਲੇ ਦਾ ਪਤਾ ਚੱਲਦੇ ਹੀ ਪੁਲੀਸ ਥਾਣਾ ਸ਼ਹਿਣਾ ਨੇ ਪੀੜ੍ਹਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਸਬ ਡਵੀਜ਼ਨ ਤਪਾ ਮੰਡੀ ਦੇ ਡੀ.ਐੱਸ.ਪੀ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀਡ਼ਤ ਔਰਤ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੰਜਾਬ ਅੰਦਰ ਕਾਂਗਰਸ ਸਰਕਾਰ ਦੇ ਹੁੰਦਿਆਂ ਸੱਤਾ ਦੇ ਨਸ਼ੇ ਚ ਕਾਂਗਰਸੀ ਸਰਪੰਚ ਔਰਤਾਂ ਨਾਲ ਅਜਿਹੀਆਂ ਬਦਸਲੂਕੀਆਂ ਕਰ ਰਹੇ ਹਨ। ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਔਰਤਾਂ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ।