ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਫਤਹਿਗੜ੍ਹ ਸਾਹਿਬ ਦੇ ਬਸੀ ਪਠਾਣਾ ਵਿਖੇ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਅਸਤੀਫ਼ਾ ਦੇ ਕੇ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਘਿਰਾਓ ਤੋਂ ਆਪਣਾ ਖਹਿੜਾ ਛੁਡਵਾ ਲਿਆ ਹੈ, ਕਿਉਂਕਿ ਮੋਦੀ ਸਰਕਾਰ ਤੋਂ ਖੇਤੀ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਜਾਣ ਤੋਂ ਬਾਅਦ ਸਮੁੱਚੇ ਕਿਸਾਨ ਮੋਰਚੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਪੱਕੇ ਤੌਰ ਤੇ ਘਿਰਾਓ ਕੀਤਾ ਜਾਣਾ ਤੈਅ ਹੈ, ਤੇ ਆਪਣੇ ਕੀਤੇ ਵਾਅਦੇ ਅਨੁਸਾਰ ਸਮੁੱਚਾ ਕਿਸਾਨਾਂ ਦਾ ਕਰਜ਼ਾ ਮੁਆਫ ਕਰਵਾ ਕੇ ਹੀ ਉੱਠਣਾ ਸੀ, ਪ੍ਰੰਤੂ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇ ਕੇ ਆਪਣਾ ਖਹਿੜਾ ਛੁਡਾ ਲਿਆ ਹੈ ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬੀਜੇਪੀ ਸਰਕਾਰ ਤੇ ਪੂਰਾ ਪ੍ਰੈਸ਼ਰ ਬਣਾ ਲਿਆ ਹੈ ਅਤੇ ਖੇਤੀ ਕਾਨੂੰਨਾਂ ਦੇ ਕਾਰਨ ਵਿਰੋਧ ਦਾ ਸ਼ਿਕਾਰ ਹੋਈ ਬੀਜੇਪੀ ਹੁਣ ਆਪਣੀ ਲੋਕ ਪ੍ਰੀਅਤਾ ਵੀ ਗਵਾਉਂਦੇ ਜਾ ਰਹੀ ਹੈ ਕਿਉਂਕਿ 66 ਪ੍ਰਤੀਸ਼ਤ ਤੋਂ ਘਟ ਕੇ ਜਿਥੇ 22 ਪਰਸੈਂਟ ਤੇ ਆ ਚੁੱਕੀ ਹੈ ਤੇ ਜਲਦ ਹੀ ਇਸ ਦਾ ਗਰਾਫ ਜ਼ੀਰੋ ਤੇ ਲਿਆਂਦਾ ਜਾਵੇਗਾ ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਕੀਤੀ ਭਾਰਤ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਵਿਚ ਹੁਣ ਨੌਜਵਾਨ ਵਰਗ ਨੂੰ ਅੱਗੇ ਲਿਆਂਦਾ ਜਾ ਰਿਹਾ ਜਿਸ ਦੇ ਚੱਲਦਿਆਂ ਅੱਜ ਨੰਦਪੁਰ ਕਲੌਡ਼ ਵਿਖੇ ਨਵੀਂ ਟੀਮ ਦਾ ਵੀ ਗਠਨ ਕੀਤਾ ਗਿਆ ਹੈ, ਉਨ੍ਹਾਂ ਅੱਜ ਦੀ ਰੈਲੀ ਨੂੰ ਸਫਲ ਕਰਨ ਲਈ ਨੌਜਵਾਨ ਟੀਮ ਦੀ ਹੌਸਲਾ ਅਫਜ਼ਾਈ ਵੀ ਕੀਤੀ।