ਅਧਿਕਾਰੀਆਂ ਦੇ ਤੇਜ਼ੀ ਨਾਲ ਤਬਾਦਲੇ ਨੂੰ ਲੈ ਕੇ ਪੰਜਾਬ ‘ਚ ਹੰਗਾਮਾ ਮਚ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਰਕਾਰ ਤੋਂ ਇਸ ਦਾ ਹਿਸਾਬ ਮੰਗਿਆ ਹੈ। ਤਿਵਾੜੀ ਨੇ ਚੰਨੀ ਸਰਕਾਰ ਨੂੰ 70 ਦਿਨਾਂ ਵਿੱਚ ਅਧਿਕਾਰੀਆਂ ਦੀ ਬਦਲੀ ਸੂਚੀ ਜਾਰੀ ਕਰਨ ਲਈ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਹ ਵੀ ਪੜ੍ਹੋ : ਜਿਓ ਦਾ 42 ਕਰੋੜ ਗਾਹਕਾਂ ਨੂੰ ਵੱਡਾ ਝਟਕਾ- ਪ੍ਰੀਪੇਡ ਪਲਾਨ 20 ਫੀਸਦੀ ਕੀਤੇ ਮਹਿੰਗੇ, ਵੇਖੋ ਦਰਾਂ
ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣੇ 70 ਦਿਨ ਹੀ ਹੋਏ ਹਨ। ਅਜਿਹੇ ‘ਚ ਸਰਕਾਰ ਦੀ ਤਬਾਦਲਾ ਨੀਤੀ ‘ਤੇ ਸਵਾਲ ਖੜ੍ਹੇ ਕਰਨ ਨਾਲ ਇਸ ਨੂੰ ਸਿੱਧੇ ਤੌਰ ‘ਤੇ ਜੋੜਿਆ ਜਾ ਰਿਹਾ ਹੈ। ਤਿਵਾੜੀ ਪਹਿਲਾਂ ਵੀ ਪੰਜਾਬ ‘ਚ ਸਰਕਾਰ ‘ਤੇ ਹਮਲੇ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਬਿਆਨਾਂ ਦਾ ਵੀ ਵਿਰੋਧ ਕਰਦੇ ਰਹੇ ਹਨ।