ਦਿੱਲੀ ਦੀ ਕਾਂਗਰਸ ਨੇਤਾ ਅਲਕਾ ਲਾਂਬਾ ਨੇ ਅੱਜ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸ਼ਬਦੀ ਵਾਰ ਕੀਤੇ ਹਨ। ਉਨ੍ਹਾਂ ਨੇ ਕੇਜਰੀਵਾਲ ਦੇ ਕੱਪੜਿਆਂ ਵਾਲੇ ਬਿਆਨ ‘ਤੇ ਵੀ ਨਿਸ਼ਾਨਾ ਸਾਧਿਆ ਹੈ।
ਅਲਕਾ ਲਾਂਬਾ ਨੇ ਕਿਹਾ ਕਿ ਕੇਜਰੀਵਾਲ ਸਸਤੇ ਕੱਪੜਿਆਂ ਦਾ ਡਰਾਮਾ ਕਰ ਰਹੇ ਨੇ, ਉਨ੍ਹਾਂ ਕਿਹਾ ਕਿ ਮੁੱਖ ਚੰਨੀ ਨੇ ਕੇਜਰੀਵਾਲ ਨੂੰ ਕੁੱਝ ਵੀ ਗਲਤ ਨਹੀਂ ਕਿਹਾ ਪਰ ਆਪ ਸੁਪਰੀਮੋ ਗੰਦੇ ਕੱਪੜਿਆਂ ਦੇ ਨਾਮ ‘ਤੇ ਡਰਾਮਾ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਕੋਲ 1 ਲੱਖ ਦਾ ਮੋਬਾਇਲ ਹੈ, ਉਹ ਲੱਖਾਂ ਰੁਪਏ ਤਨਖ਼ਾਹ ਲੈਂਦੇ ਹਨ ਫਿਰ ਉਹ ਗੰਦੇ ਕੱਪੜੇ ਪਾ ਕੇ ਡਰਾਮਾ ਕਿਉਂ ਕਰ ਰਹੇ ਹਨ, ਅਸਲੀਅਤ ਕਿਉਂ ਨਹੀਂ ਦਿਖਾ ਰਹੇ।
ਇਹ ਵੀ ਪੜ੍ਹੋ : ਵੱਡਾ ਧਮਾਕਾ! ਪੰਜਾਬ ਤੇ ਮਹਾਰਾਸ਼ਟਰ ਦੇ ਸਾਬਕਾ DGP ਸਰਬਦੀਪ ਸਿੰਘ ਵਿਰਕ ਹੋਏ BJP ‘ਚ ਸ਼ਾਮਿਲ
ਇਸ ਤੋਂ ਬਾਅਦ ਅਲਕਾ ਲਾਂਬਾ ਨੇ ਕਿਹਾ ਕਿ ਕੇਜਰੀਵਾਲ ਕੋਲ ਜੋ ਸਰਕਾਰੀ ਮਕਾਨ ਹੈ, ਜਿਸ ਨੂੰ ਉਹ ਲੈਣਾ ਨਹੀਂ ਚਾਹੁੰਦੇ ਸੀ, ਜੋ ਤੁਹਾਨੂੰ ਜਬਰਦਸਤੀ ਦਿੱਤਾ ਗਿਆ ਸੀ, ਉਸ ਵਿੱਚ 9 ਕਰੋੜ ਦਾ ਇੱਕ ਸਵੀਵੀਮਿੰਗ ਪੂਲ ਬਣ ਰਿਹਾ ਹੈ। ਇਸ ਲਈ ਨੌਟੰਕੀ ਬੰਦ ਕਰੋ। ਅਲਕਾ ਲਾਂਬਾ ਨੇ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਲੜਕੀਆਂ ਅਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਕੀਤੇ ਵਾਅਦੇ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਕਿਉਂ ਨਹੀਂ ਦਿੱਤੇ। ਜੇਕਰ 1 ਜਨਵਰੀ ਤੋਂ ਦਿੱਲੀ ਦੀਆਂ ਔਰਤਾਂ ਨੂੰ ਮਿਲ ਜਾਵੇ ਤਾਂ ਪੰਜਾਬ ਦੇ ਲੋਕ ‘ਆਪ’ ਨੂੰ ਵੋਟ ਪਾ ਦੇਣ।
ਵੀਡੀਓ ਲਈ ਕਲਿੱਕ ਕਰੋ -: