ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹੁਣ ਪੰਜਾਬ ਕਾਂਗਰਸ ‘ਚ ਚੱਲ ਰਿਹਾ ਕਲੇਸ਼ ਖਤਮ ਹੁੰਦਾ ਜਾਪ ਰਿਹਾ ਹੈ। ਕਾਂਗਰਸ ਹਾਈ ਕਮਾਨ ਦੇ ਫੈਸਲੇ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ।
ਸਿੱਧੂ ਦੀ ਤਾਜਪੋਸ਼ੀ ਚੰਡੀਗੜ੍ਹ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹੋਈ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਟੇਜ ‘ਤੇ ਮੌਜੂਦ ਹਨ। ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਦੱਸਿਆ ਕਿ ਉਹ ਸਿੱਧੂ ਨੂੰ ਬਚਪਨ ਤੋਂ ਜਾਣਦੇ ਹਨ। ਉਨ੍ਹਾਂ ਕਿਹਾ, ‘ਜਦੋਂ ਸਿੱਧੂ ਦਾ ਜਨਮ ਹੋਇਆ ਸੀ, ਮੈਨੂੰ ਕਮਿਸ਼ਨ ਦਿੱਤਾ ਗਿਆ ਸੀ।’ ਅਮਰਿੰਦਰ ਸਿੰਘ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਸਿੱਧੂ ਦੇ ਜਨਮ ਦੇ ਸਮੇ ਤੋਂ ਹੀ ਉਨ੍ਹਾਂ ਦੀ ਪਰਿਵਾਰ ਨੂੰ ਜਾਣਦੇ ਹਨ।
ਇਹ ਵੀ ਪੜ੍ਹੋ : ਜੰਤਰ ਮੰਤਰ ਵਿਖੇ ਕਿਸਾਨਾਂ ਦੀ ਕਿਸਾਨ ਸੰਸਦ ਦਾ ਅੱਜ ਦੂਜਾ ਦਿਨ, ਯੋਗੇਂਦਰ ਯਾਦਵ ਨੇ ਕਿਹਾ – ‘ਪੁਲਿਸ ਨੇ ਅੱਜ ਫਿਰ ਕੀਤਾ ਖੱਜਲ-ਖੁਆਰ’
ਕੈਪਟਨ ਨੇ ਕਿਹਾ, ‘ਜਦੋਂ ਮੈਂ ਸਾਲ 1970 ਵਿੱਚ ਫੋਜ਼ ਛੱਡੀ ਸੀ, ਤਾਂ ਮੇਰੀ ਮਾਂ ਨੇ ਮੈਨੂੰ ਰਾਜਨੀਤੀ ਵਿੱਚ ਆਉਣ ਦੀ ਸਲਾਹ ਦਿੱਤੀ ਸੀ। ਉਸ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਨਾਲ ਮੇਰਾ ਸੰਬੰਧ ਹੈ। ਇਹ ਸਾਡੇ ਦੋਵਾਂ ਦੇ ਪਰਿਵਾਰ ਦਾ ਪਿਛੋਕੜ ਹੈ।” ਇਸ ਤੋਂ ਬਾਅਦ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ,“ਅੱਜ ਮੈਂ ਨਹੀਂ ਸਗੋਂ ਸਾਰੇ ਪੰਜਾਬ ਦੇ ਕਾਂਗਰਸੀ ਵਰਕਰ ਮੁਖੀ ਬਣ ਗਏ ਹਨ। ਪੰਜਾਬ ਦਾ ਕਿਸਾਨ ਦਿੱਲੀ ਬੈਠਾ ਹੈ। ਜਿਨ੍ਹਾਂ ਕਿਸਾਨਾਂ ਕਾਰਨ ਸਰਕਾਰਾਂ ਬਣਦੀਆਂ ਹਨ, ਉਹ ਦਿੱਲੀ ‘ਚ ਬੈਠਾ ਹੈ।”
ਇਹ ਵੀ ਦੇਖੋ : ਸਿੱਧੂ ਦੇ ਤਾਜਪੋਸ਼ੀ ਸਮਾਗਮ ‘ਚ ਕੈਪਟਨ ਦਾ ਭਾਸ਼ਣ, ਕਿਹਾ-ਜਦੋਂ ਮੈਂ ਸਿਆਸਤ ‘ਚ ਆਇਆ, ਸਿੱਧੂ ਛੋਟੇ ਸੀ, ਇੱਕਠੇ ਚੱਲਣ ਦੀ…