Center and UGC reconsider their decision: ਚੰਡੀਗੜ੍ਹ : ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸਾਰੇ ਯੂਨੀਵਰਸਿਟੀ ਤੇ ਕਾਲਜ ਇਮਤਿਹਾਨ ਰੱਦ ਕਰਨ ਦਾ ਐਲਾਨ ਕੀਤਾ ਸੀ, ਪਰ ਇਸ ਤੋਂ ਬਾਅਦ ਸੋਮਵਾਰ ਨੂੰ ਕੇਂਦਰ ਵੱਲੋਂ ਯੂ ਜੀ ਸੀ ਦੇ ਇਮਤਿਹਾਨ ਲੈਣ ਦੀ ਆਗਿਆ ਦਾ ਐਲਾਨ ਕਰ ਦਿੱਤਾ ਗਿਆ ਸੀ। ਪਰ ਹੁਣ ਪੰਜਾਬ ਸਰਕਾਰ ਸੂਬੇ ਵਿੱਚ ਯੂਨੀਵਰਸਿਟੀ ਅਤੇ ਕਾਲਜ ਇਮਤਿਹਾਨ ਨਾ ਕਰਾਏ ਜਾਣ ਦੇ ਆਪਣੇ ਫ਼ੈਸਲੇ ਤੇ ਕਾਇਮ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਿਦਾਇਤ ਤੇ ਪੰਜਾਬ ਦੇ ਉੱਚ ਸਿੱਖਿਆ ਮਹਿਕਮੇ ਵੱਲੋਂ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਗਈ ਹੈ ਕਿ ਉਹ ਇਮਤਿਹਾਨ ਲੈਣ ਦੇ ਆਪਣੇ ਫੈਸਲੇ ਬਾਰੇ ਮੁੜ ਵਿਚਾਰ ਕਰਨ।
ਮਿਲੀ ਜਾਣਕਾਰੀ ਦੇ ਅਨੁਸਾਰ ਰਾਜ ਸਰਕਾਰ ਵੱਲੋਂ ਕੇਂਦਰੀ ਹਾਇਰ ਐਜੂਕੇਸ਼ਨ ਮਨਿਸਟਰ ਅਤੇ ਯੂ ਜੀ ਸੀ ਨੂੰ ਲਿਖੇ ਇੱਕ ਖ਼ਤ ਵਿੱਚ ਕਿਹਾ ਗਿਆ ਹੈ ਕਰੋਨਾ ਦੇ ਵਧਦੇ ਕੇਸਾਂ ਅਤੇ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਪੰਜਾਬ ‘ਚ ਇਸ ਵੇਲੇ ਇਮਤਿਹਾਨ ਕਰਾਉਣੇ ਸੰਭਵ ਨਹੀਂ ਹਨ। ਕਿਉਂਕ ਇਸ ਵੇਲੇ ਪੰਜਾਬ ਦੇ ਲੱਗਭਗ ਸਾਰੇ ਕਾਲਜ / ਯੂਨੀਵਰਸਿਟੀ ਹੋਸਟਲ ਖ਼ਾਲੀ ਕਰਾ ਲਏ ਗਏ ਹਨ। ਇਸ ਤੋਂ ਇਲਾਵਾਂ ਕਿਹਾ ਗਿਆ ਹੈ ਕਿ ਪੰਜਾਬ ‘ਚ ਆਨ ਲਾਈਨ ਇਮਤਿਹਾਨ ਲੈਣ ਲਈ ਸਹੂਲਤਾਂ ਦੀ ਵੀ ਘਾਟ ਹੈ।