ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਫ਼ਾਜ਼ਿਲਕਾ ਦੌਰੇ ਤੋਂ ਪਹਿਲਾਂ ਹੀ ਕਾਂਗਰਸ ਦੋਫਾੜ ਹੁੰਦੀ ਨਜ਼ਰ ਆ ਰਹੀ ਹੈ। 2022 ਦੀਆਂ ਚੋਣਾਂ ਤੋਂ ਪਹਿਲਾਂ ਹੀ ਫ਼ਾਜ਼ਿਲਕਾ ਦੇ ਵਿੱਚ ਕਾਂਗਰਸ ਦੇ ਨਵੇਂ ਚਿਹਰੇ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਦੇ ਲਈ ਫ਼ਾਜ਼ਿਲਕਾ ਸ਼ਹਿਰ ਦੇ ਵਿਚ ਥਾਂ ਥਾਂ ‘ਤੇ ਪੋਸਟਰ ਵੀ ਲਾ ਦਿੱਤੇ ਗਏ ਹਨ ਤੇ ਜਿਨ੍ਹਾਂ ‘ਤੇ ਨਾ ਸਿਰਫ ਕਾਂਗਰਸੀ ਆਗੂਆਂ ਦੀਆਂ ਫੋਟੋਆਂ ਲੱਗੀਆਂ ਹਨ ਬਲਕਿ ਫ਼ਾਜ਼ਿਲਕਾ ਵਿੱਚ ਕਾਂਗਰਸ ਬਚਾਓ ਨਵਾਂ ਚਿਹਰਾ ਲਿਆਓ ਵੀ ਲਿਖਿਆ ਗਿਆ ਹੈ।
ਇਸ ਮੌਕੇ ਫਲੈਕਸ ਬੋਰਡ ਲਗਵਾ ਰਹੀ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਵਿਧਾਇਕ ਘੁਬਾਇਆ ਦੇ ਹੁੰਦਿਆਂ ਫ਼ਾਜ਼ਿਲਕਾ ਸ਼ਹਿਰ ਵਿਚ ਜਮ ਕੇ ਕਰੱਪਸ਼ਨ ਦਾ ਬੋਲਬਾਲਾ ਹੋਇਆ ਅਤੇ ਹਰ ਵਾਰ ਬਾਹਰੀ ਉਮੀਦਵਾਰ ਫ਼ਾਜ਼ਿਲਕਾ ‘ਤੇ ਰਾਜ ਕਰ ਲੁੱਟਦਾ ਹੈ। ਪਰ ਇਸ ਵਾਰ ਉਹ ਸੀਐਮ ਚਰਨਜੀਤ ਸਿੰਘ ਚੰਨੀ ਤੋਂ ਮੰਗ ਕਰਦੇ ਹਨ ਕਿ ਇਸ ਵਾਰ ਫ਼ਾਜ਼ਿਲਕਾ ਤੋਂ ਲੋਕਲ ਉਮੀਦਵਾਰ ਹੀ ਫ਼ਾਜ਼ਿਲਕਾ ਨੂੰ ਦਿੱਤਾ ਜਾਵੇ।