CM Captain Amarinder Singh : ਕੋਰੋਨਾ ਵਾਇਰਸ ਮਹਾਂਮਾਰੀ ਇੱਕ ਵਾਰ ਫਿਰ ਤੇਜੀ ਨਾਲ ਫੈਲਣੀ ਸ਼ੁਰੂ ਹੋ ਗਈ ਹੈ। ਹਰ ਦਿਨ ਕੋਰੋਨਾ ਦੇ ਨਵੇਂ ਕੇਸ ਨਵੇਂ ਰਿਕਾਰਡ ਬਣਾ ਰਹੇ ਹਨ। ਦੇਸ਼ ਵਿੱਚ ਕਈ ਮਹੀਨਿਆਂ ਤੋਂ ਬਾਅਦ ਇੱਕ ਵਾਰ ਵੱਡੀ ਗਿਣਤੀ ‘ਚ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। 24 ਮਾਰਚ ਤੋਂ ਹੁਣ ਤੱਕ ਹਰ ਰੋਜ਼ 50 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਪਰ ਇਸ ਦੌਰਾਨ ਭਾਰਤ ਵਿੱਚ ਕੋਰੋਨਾ ਟੀਕਾਕਰਨ ਵੀ ਤੇਜੀ ਨਾਲ ਚੱਲ ਰਿਹਾ ਹੈ। ਕੋਵਿਡ ਤੋਂ ਬਚਾਅ ਲਈ ਇਸ ਸਮੇ ਟੀਕਾਕਰਨ ਮੁਹਿੰਮ ਦਾ ਤੀਜਾ ਪੜਾਅ ਚੱਲ ਰਿਹਾ ਹੈ।
ਇਸ ਦੌਰਾਨ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਕੋਵਿਡ ਦਾ ਦੂਜਾ ਟੀਕਾ ਲਗਵਾਇਆ ਹੈ। ਜ਼ਿਕਰਯੋਗ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਣ ਤੋਂ ਬਾਅਦ ਕੋਵਿਡ ਟੀਕੇ ਦੀਆਂ ਚਾਰ ਲੱਖ ਖੁਰਾਕ ਐਤਵਾਰ ਨੂੰ ਪੰਜਾਬ ਪਹੁੰਚੀਆਂ ਸਨ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਾਰੇ ਕੇਂਦਰਾਂ ਵਿੱਚ ਲੋੜੀਂਦੀ ਮਾਤਰਾ ਵਿੱਚ ਟੀਕਾ ਉਪਲਬਧ ਹੈ। ਐਤਵਾਰ ਨੂੰ ਕੁੱਲ 69129 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਇਨ੍ਹਾਂ ਵਿੱਚੋਂ 66585 ਨੂੰ ਪਹਿਲੀ ਅਤੇ 2544 ਵਿਅਕਤੀਆਂ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਸੀ।
ਇਹ ਵੀ ਦੇਖੋ : Lakha Sidhana ਦੇ ਭਰਾ ਨੂੰ ਚੁੱਕਣ ਦੇ ਮਾਮਲੇ ‘ਚ ਦਿੱਲੀ ਪੁਲਿਸ ਦਾ ਆਇਆ ਬਿਆਨ, ਜਾਣੋ ਕੀ ਹੈ ਸੱਚਾਈ