ਖੇਡਾਂ ਦਾ ਮਹਾਂਕੁੰਭ ਜਾਣੀ ਕਿ ਓਲੰਪਿਕ ਖੇਡਾਂ ਦੀ ਬੀਤੇ ਦਿਨ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਟੋਕਿਓ ਓਲੰਪਿਕ ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਟੋਕਿਓ ਓਲੰਪਿਕ ਦੇ ਵਿੱਚ ਭਾਰਤ ਦਾ ਮੈਡਲ ਵਾਲਾ ਖਾਤਾ ਖੁੱਲ੍ਹ ਗਿਆ ਹੈ।
ਮੀਰਾਬਾਈ ਚਾਨੂੰ ਨੇ ਟੋਕਿਓ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ ਹੈ। ਮੀਰਾਬਾਈ ਚਾਨੂੰ ਨੇ 49 ਕਿੱਲੋ ਭਾਰ ਵਰਗ ਵਿੱਚ ਔਰਤਾਂ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਇਹ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਵੇਂ ਹੀ ਮੀਰਾਬਾਈ ਚਾਨੂੰ ਨੇ ਤਗਮਾ ਜਿੱਤਿਆ, ਸਾਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਮੀਰਾਬਾਈ ਚਾਨੂੰ ਨੇ ਆਪਣੀ ਸਫਲਤਾ ਨਾਲ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਮੀਰਾਬਾਈ ਚਾਨੂੰ ਦੀ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਧਾਈਆਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਟਵੀਟ ਕਰ ਕਿਹਾ, ‘ਸਾਡਾ ਪਹਿਲਾ ਤਮਗਾ! ਟੇਕਿਓ ਓਲੰਪਿਕਸ ਵਿੱਚ ਔਰਤ ਦੇ 49 ਕਿੱਲੋ ਵੇਟਲਿਫਟਿੰਗ ਮੁਕਾਬਲੇ ਵਿੱਚ 202 ਕਿਲੋਗ੍ਰਾਮ ਭਾਰ ਚੁੱਕਣ ਅਤੇ ਜਿੱਤ ਦਰਜ ਕਰਨ ‘ਤੇ Saikhom Mirabai Chanu ਨੂੰ ਵਧਾਈ। ਭਾਰਤ ਨੂੰ ਤੁਹਾਡੀ ਪ੍ਰਾਪਤੀ ‘ਤੇ ਬਹੁਤ ਮਾਣ ਹੈ।’
ਇਹ ਵੀ ਪੜ੍ਹੋ : tokyo olympics 2020 : ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਸਿਲਵਰ ਮੈਡਲ ਜਿੱਤਣ ‘ਤੇ PM ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਤੀ ਵਧਾਈ
ਮੁੱਖ ਮੰਤਰੀ ਕੈਪਟਨ ਤੋਂ ਪਹਿਲਾ ਮੀਰਾਬਾਈ ਚਾਨੂੰ ਦੀ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਇਹ ਵੀ ਦੇਖੋ : ਕੈਨੇਡਾ ਜਾ ਮੁਕਰੀ ਇੱਕ ਦਿਨ ਦੀ ਲਾੜੀ, ਕਹਿੰਦੀ ਮੈਨੂੰ ਪਸੰਦ ਨਹੀਂ ਘਰਵਾਲਾ,ਤੇਰੇ ਪੈਸੇ ਮੂੰਹ ਤੇ ਮਾਰੂ, ਦੇ ਮੈਨੂੰ ਤਲਾਕ