Congress issues manifesto: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਸਾਮ ਵਿਧਾਨ ਸਭਾ ਚੋਣਾਂ ਅਤੇ ਕੇਰਲ ਲਈ ਪਾਰਟੀ ਦਾ ਘੋਸ਼ਣਾ ਪੱਤਰ ਜਾਰੀ ਕਰਦਿਆਂ “ਪੰਜ ਗਰੰਟੀਆਂ” ਦਿੱਤੀਆਂ । ਇਨ੍ਹਾਂ ਵਿੱਚ ਹਰ ਗ੍ਰਹਿਣੀ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੇਣ ਅਤੇ CAA ਨੂੰ ਬੇਅਸਰ ਕਰਨ ਲਈ ਕਾਨੂੰਨ ਲਿਆਉਣਾ ਸ਼ਾਮਿਲ ਹੈ। ਕਾਂਗਰਸ ਨੇ ਕਿਸਾਨਾਂ ਦੇ ਖੇਤੀ ਕਰਜ਼ਿਆਂ ਨੂੰ ਮੁਆਫ ਕਰਨ ਅਤੇ ਮਹਿਲਾਵਾਂ ਨੂੰ ਸੂਖਮ ਵਿੱਤੀ ਸੰਸਥਾਵਾਂ ਨੂੰ ਕਰਜ਼ਾ ਮੁਆਫ ਕਰਨ, ਪੀਡੀਐਸ ਰਾਹੀਂ ਮਿੱਟੀ ਦਾ ਤੇਲ ਅਤੇ ਖੰਡ ਵੰਡਣ, 10 ਰੁਪਏ ਵਿੱਚ ਦੁਪਹਿਰ ਦਾ ਖਾਣਾ ਅਤੇ ਚੌਲਾਂ ਦੀ ਕੀਮਤ 2500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦੇਣ ਦਾ ਵਾਅਦਾ ਕੀਤਾ।
ਗਾਂਧੀ ਨੇ ਕਿਹਾ, “ਹਾਲਾਂਕਿ ਕਾਗ਼ਜ਼ ਵਿੱਚ ਕਾਂਗਰਸ ਦਾ ਚਿੰਨ੍ਹ ਹੈ, ਪਰ ਇਹ ਸੱਚਮੁੱਚ ਲੋਕਾਂ ਦਾ ਘੋਸ਼ਣਾ ਪੱਤਰ ਹੈ। ਇਸ ਵਿੱਚ ਅਸਾਮ ਦੇ ਲੋਕਾਂ ਦੀਆਂ ਆਸ਼ਾਵਾਂ ਸ਼ਾਮਿਲ ਹਨ।” ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਵਿੱਚ ਜਨਤਕ ਖੇਤਰ ਵਿੱਚ ਪੰਜ ਲੱਖ ਸਰਕਾਰੀ ਨੌਕਰੀਆਂ ਦੇਣ ਅਤੇ ਸਾਰਿਆਂ ਨੂੰ ਹਰ ਮਹੀਨੇ 200 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਵੀ ਕੀਤਾ ਹੈ। ਇਸ ਤੋਂ ਇਲਾਵਾ ਚਾਹ ਦੇ ਬਾਗ਼ ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ ਵਧਾ ਕੇ 365 ਰੁਪਏ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ।
ਇਸ ਤੋਂ ਅੱਗੇ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਆਸਾਮ ਦੇ ਉਸ ਵਿਚਾਰ ਦੀ ਰੱਖਿਆ ਕਰਨ ਦਾ ਵਾਅਦਾ ਕਰਦੀ ਹੈ, ਜਿਸ ਵਿੱਚ ਸੱਭਿਆਚਾਰ, ਭਾਸ਼ਾ, ਪਰੰਪਰਾ, ਇਤਿਹਾਸ ਅਤੇ ਸੋਚਣ ਦਾ ਤਰੀਕਾ ਸ਼ਾਮਿਲ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪੱਤਰਕਾਰਾਂ ਨੂੰ ਕਿਹਾ, “ਇਹ ਸਾਡਾ ਵਾਅਦਾ ਹੈ।” ਤੁਹਾਨੂੰ ਪਤਾ ਹੈ ਕਿ ਭਾਜਪਾ ਅਤੇ ਆਰਐਸਐਸ ਭਾਰਤ ਅਤੇ ਅਸਾਮ ਦੇ ਵਿਭਿੰਨ ਸੱਭਿਆਚਾਰ ‘ਤੇ ਹਮਲਾ ਕਰ ਰਹੇ ਹਨ। ਅਸੀਂ ਇਸ ਤੋਂ ਬਚਾਅ ਕਰਾਂਗੇ।” ਇਸ ਤੋਂ ਇਲਾਵਾ ਘੋਸ਼ਣਾ ਪੱਤਰ ਵਿੱਚ ਕਿਹਾ ਗਿਆ ਹੈ, “ਕਿਸਾਨਾਂ ਦੇ ਖੇਤੀਬਾੜੀ ਕਰਜ਼ੇ ਮੁਆਫ਼ ਕੀਤੇ ਜਾਣਗੇ।”