congress told the bjp government: ਪੰਜਾਬ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ 26 ਨਵੰਬਰ ਨੂੰ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਇੱਕ ਇਤਿਹਾਸਕ ਰੈਲੀ ਕੱਢੀ ਜਾਵੇਗੀ । ਇਸਦੇ ਲਈ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ । ਅੱਜ ਵੀ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ ਦਿੱਲੀ ਵੱਲ ਵੱਧ ਰਹੇ ਹਨ। ਜਿਸ ਦੇ ਮੱਦੇਨਜਰ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੰਜਾਬ ਬਾਰਡਰ ‘ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਬੀਤੇ ਦਿਨ ਵੀ ਕਈ ਜਗ੍ਹਾ ‘ਤੇ ਕਿਸਾਨਾਂ ਦਾ ਹਰਿਆਣਾ ਪੁਲਿਸ ਦੇ ਨਾਲ ਟਕਰਾਅ ਦੇਖਣ ਨੂੰ ਮਿਲਿਆ ਸੀ। ਅੰਬਾਲਾ-ਪਟਿਆਲਾ ਸਰਹੱਦ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਹੰਗਾਮੇ ‘ਚ ਤਬਦੀਲ ਹੋ ਗਿਆ ਹੈ। ਇੱਥੇ ਕਿਸਾਨਾਂ ਨੇ ਬੈਰੀਕੇਡਿੰਗ ਨੂੰ ਉਖਾੜ ਦਿੱਤਾ ਹੈ, ਜਿਸ ਤੋਂ ਬਾਅਦ ਕਿਸਾਨਾਂ ‘ਤੇ ਪਾਣੀ ਦੀ ਵਰਖਾ ਕੀਤੀ ਜਾ ਰਹੀ ਹੈ, ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ‘ਤੇ ਅੰਬਾਲਾ-ਪਟਿਆਲਾ ਸਰਹੱਦ ‘ਤੇ ਬੈਰੀਕੇਡ ਤੋੜਨ ਤੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਹੈ।
ਕਿਸਾਨਾਂ ਦੇ ‘ਦਿੱਲੀ ਚਲੋ ਮਾਰਚ’ ਦੀ ਹਮਾਇਤ ਕਰਦਿਆਂ ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਦੀ ਅਵਾਜ਼ ਨੂੰ ਸੁਣਨ ਦੀ ਬਜਾਏ ਸਰਦੀਆਂ ਵਿੱਚ ਉਨ੍ਹਾਂ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾਰਾਂ ਅਤੇ ਡੰਡੇ ਮਾਰ ਰਹੀ ਹੈ ਜੋ ਭਾਜਪਾ ਦੀ ਤਾਨਾਸ਼ਾਹੀ ਦਾ ਪ੍ਰਮਾਣ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਸਵਾਲ ਕੀਤਾ ਕਿ ਕਦੋਂ ਤੋਂ ਕਿਸਾਨ ਦਿੱਲੀ ਦਰਬਾਰ ਲਈ ਖਤਰਾ ਬਣ ਗਏ? ਸੁਰਜੇਵਾਲਾ ਨੇ ਦੋਸ਼ ਲਾਇਆ, “ਭਾਰੀ ਠੰਡ ਵਿੱਚ ਪਾਣੀ ਦੀਆਂ ਬੁਛਾਰਾਂ ਕਰ ਆਪਣੀਆਂ ਹੱਕੀ ਮੰਗਾਂ ਲਈ ਗਾਂਧੀਵਾਦੀ ਢੰਗ ਨਾਲ ਦਿੱਲੀ ਆਉਣ ਵਾਲੇ ਕਿਸਾਨਾਂ ਨੂੰ ਜ਼ਬਰਦਸਤੀ ਰੋਕਣਾ ਮੋਦੀ-ਖੱਟਰ ਸਰਕਾਰ ਦੀ ਤਾਨਾਸ਼ਾਹੀ ਦਾ ਜੀਵਤ ਸਬੂਤ ਹੈ।” ਅਸੀਂ ਖੇਤੀ ਬਿੱਲਾਂ ਦੇ ਵਿਰੋਧ ਖਿਲਾਫ ਕਿਸਾਨਾਂ ਦਾ ਪੂਰਾ ਸਮਰਥਨ ਕਰਦੇ ਹਾਂ।”
ਕਾਂਗਰਸ ਦੇ ਮੁੱਖ ਬੁਲਾਰੇ ਨੇ ਟਵੀਟ ਕੀਤਾ,“ਅੱਜ ਦੇਸ਼ ਦੇ ਮਜ਼ਦੂਰ ਹੜਤਾਲ ‘ਤੇ ਹਨ, ਅੱਜ ਦੇਸ਼ ਦੇ ਬੈਂਕ ਕਰਮਚਾਰੀ ਹੜਤਾਲ ‘ਤੇ ਹਨ, ਅੱਜ ਦੇਸ਼ ਦੇ ਕਿਸਾਨ ਹੜਤਾਲ ‘ਤੇ ਹਨ। ਹੁਣ, ਦੇਸ਼ ਦੇ ਬੇਰੁਜ਼ਗਾਰ ਨੌਜਵਾਨ ਹੜਤਾਲ ‘ਤੇ ਹਨ, ਪਰ, ਕੀ ਮੋਦੀ ਸਰਕਾਰ ਦੇਸ਼ ਵਾਸੀਆਂ ਦੀ ਪਰਵਾਹ ਕਰਦੀ ਹੈ? ਕੀ ਇਹ ਦੇਸ਼ ਦੀ ਸੇਵਾ ਹੈ ਜਾਂ ਰਾਸ਼ਟਰੀ ਹਿੱਤ ਦਾ ਵਿਰੋਧ? ਦੇਸ਼ ਨੂੰ ਫੈਸਲਾ ਕਰਨਾ ਚਾਹੀਦਾ ਹੈ!” ਉਨ੍ਹਾਂ ਨੇ ਪੁੱਛਿਆ,“ਮੋਦੀ ਜੀ,ਦਿੱਲੀ ਦਰਬਾਰ ਨੂੰ ਦੇਸ਼ ਦੇ ਅੰਦਾਤਾਵਾਂ ਤੋਂ ਕਦੋਂ ਤੋਂ ਖਤਰਾ ਹੋ ਗਿਆ ਹੈ? ਕਿਸਾਨਾਂ ਨੂੰ ਰੋਕਣ ਲਈ, ਉਨ੍ਹਾਂ ਦੇ ਹੀ ਆਪਣੇ ਪੁੱਤਰਾਂ, ਭਾਵ ਸੈਨਾ ਦੇ ਸਿਪਾਹੀਆਂ ਨੂੰ ਖੜ੍ਹਾ ਕਰ ਦਿੱਤਾ। ਕਾਸ਼, ਜੇਕਰ ਚੀਨ ਦੀ ਸਰਹੱਦ ‘ਤੇ ਅਜਿਹੀ ਚੌਕਸੀ ਹੁੰਦੀ ਤਾਂ ਚੀਨ ਦੇਸ਼ ਦੀ ਧਰਤੀ ‘ਤੇ ਘੁਸਪੈਠ ਕਰਨ ਦੀ ਹਿੰਮਤ ਨਾ ਕਰਦਾ। ਤੁਹਾਡੀਆਂ ਤਰਜੀਹਾਂ ਹਮੇਸ਼ਾਂ ਗਲਤ ਕਿਉਂ ਹੁੰਦੀਆਂ ਹਨ?”