Congressmen flouted the corona rules : ਬੀਤੇ ਦਿਨ ਨਗਰ ਨਿਗਮ ਬਠਿੰਡਾ ਨੂੰ ਤਿੰਨ ਨਵੇਂ ਮੇਅਰ ਮਿਲੇ ਹਨ। ਕੱਲ ਦਿਨ ਪੰਜਾਬ ‘ਚ ਸੱਤਾਧਾਰੀ ਕਾਂਗਰਸ ਲਈ ਵੀ ਖਾਸ ਸੀ ਕਿਉਂਕ 53 ਸਾਲ ਬਾਅਦ ਇੱਥੇ ਨਗਰ ਨਿਗਮ ਬਠਿੰਡਾ ਸੱਤਾ ਦੀ ਡੋਰ ਕਾਂਗਰਸ ਦੇ ਹੱਥ ਆਈ ਹੈ ਅਤੇ ਇਸ ਦੇ ਨਾਲ ਹੀ ਬਠਿੰਡਾ ਨੂੰ ਪਹਿਲੀ ਮਹਿਲਾ ਮੇਅਰ ਮਿਲੀ ਹੈ। ਬੀਤੇ ਦਿਨ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਦੀ ਪੂਰੀ ਟੀਮ ਦੀ ਹਾਜ਼ਰੀ ਵਿੱਚ ਰਸਮੀ ਤੌਰ ਤੇ ਪਹਿਲੀ ਮਹਿਲਾ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ,ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਨੇ ਅਹੁਦੇ ਸੰਭਾਲੇ ਹਨ। ਪਰ ਇਸ ਦੌਰਾਨ ਇੱਥੇ ਤਾਜਪੋਸ਼ੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਕੋਰੋਨਾ ਦੇ ਨਿਯਮਾਂ ਨੂੰ ਖ਼ੂਬ ਛਿੱਕੇ ਟੰਗਿਆ।
ਰਾਤ ਨੂੰ ਕਰੀਬ 09.30 ਵਜੇ ਬਠਿੰਡੇ ਦੇ ਇੱਕ ਰਿਜ਼ੌਰਟ ‘ਚ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਆਗੂਆਂ ‘ਤੇ ਵਰਕਰਾਂ ਨੇ ਹੋਟਲ ਦੇ ਬੰਦ ਹਾਲ ‘ਚ ਇੱਕ ਵੱਡੀ ਪਾਰਟੀ ਕੀਤੀ। ਜਦਕਿ ਕੋਰੋਨਾ ਦੇ ਮੱਦੇਨਜ਼ਰ ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਭਰ ਵਿੱਚ ਸਰਕਾਰ ਵਲੋਂ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਰ ਬੀਤੀ ਰਾਤ ਸਾਹਮਣੇ ਆਈਆਂ ਤਸਵੀਰਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਹ ਹੁਕਮ ਸਿਰਫ ਆਮ ਜਨਤਾ ਲਈ ਹੀ ਹਨ, ਸਰਕਾਰ ਦੇ ਆਗੂਆਂ ਜਾ ਵਰਕਰਾਂ ਲਈ ਨਹੀਂ।
ਪੰਜਾਬ ਵਿੱਚ ਇਸ ਵੇਲੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਲੱਗਿਆ ਹੋਇਆ ਹੈ, ਪਰ ਕਾਂਗਰਸੀ ਆਗੂਆਂ ‘ਤੇ ਵਰਕਰਾਂ ਦੀਆ ਸਾਹਮਣੇ ਆਈਆਂ ਤਸਵੀਰਾਂ ਤੋਂ ਤਾ ਇੰਝ ਹੀ ਜਾਪ ਰਿਹਾ ਹੈ ਕੇ ਇਨ੍ਹਾਂ ‘ਤੇ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮ ਲਾਗੂ ਨਹੀਂ ਹੁੰਦੇ। ਸਾਹਮਣੇ ਆਈਆਂ ਤਸਵੀਰਾਂ ‘ਚ ਦਿੱਖ ਰਿਹਾ ਹੈ ਕੇ ਕਿਸੇ ਵੀ ਆਗੂ ਨੇ ਨਾ ਤਾਂ ਮਾਸਕ ਪਾਇਆ ਹੋਇਆ ਹੈ ਨਾ ਹੀ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਹੋ ਰਹੀ ਹੈ। ਇਸ ਵੇਲੇ ਹੋਟਲ ‘ਚ ਪਾਰਟੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਇਸ ਦੌਰਾਨ ਪ੍ਰਸ਼ਾਸਨ ਵੀ ਕਾਰਵਾਈ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹੈ। ਹੁਣ ਦੇਖਣਾ ਹੋਵੇਗਾ ਕੇ ਕੀ ਪ੍ਰਸ਼ਾਸਨ ਇਸ ਮਾਮਲੇ ਵਿੱਚ ਵੀ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ।
ਇਹ ਵੀ ਦੇਖੋ : ਬੱਚਿਆਂ ਨੂੰ ਕੋਰੋਨਾ ਹੋਣ ਦਿਓ- ਤਾਂ ਹੀ IMMUNITY STRONG ਹੋਵੇਗੀ