digvijay singh attacks on pm modi: ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕਸਦਿਆਂ ਉਨ੍ਹਾਂ ਨੂੰ ਸੁਪਨਿਆਂ ਦਾ ਵਪਾਰੀ ਕਿਹਾ ਹੈ। ਮੀਡੀਆ ਨੂੰ ਗੋਦੀ ਮੀਡੀਆ ਦੱਸਦਿਆਂ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਸਭ ਕੁੱਝ ਪਹਿਲਾਂ ਹੀ ਸਕ੍ਰਿਪਟਡ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਲੋਕ ਸਰਕਾਰ ਦੀਆਂ ਨਾਕਾਮੀਆਂ ਉੱਤੇ ਸਵਾਲ ਨਾਂ ਚੁੱਕਣ, ਇਸ ਲਈ ਮੀਡੀਆ ਵਿੱਚ ਸਕ੍ਰਿਪਟਡ ਮੁੱਦੇ ਮੀਡੀਆ ਦੀਆਂ ਸੁਰਖੀਆਂ ਬਣ ਰਹੇ ਹਨ।
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਸਭ ਕੁੱਝ ਪਹਿਲਾਂ ਹੀ ਸਕ੍ਰਿਪਟਡ ਹੈ, ਕੋਰਨਾ ਹੋਰ ਵਧਿਆ ਤਾਂ “ਸੁਸ਼ਾਂਤ-ਸੁਸ਼ਾਂਤ”… ਚੀਨ ਨੇ ਸਾਡੇ ਸੈਨਿਕਾਂ ਨੂੰ ਸ਼ਹੀਦ ਕੀਤਾ ਤਾਂ “ਰਿਆ-ਰਿਆ”, ਜੀਡੀਪੀ -23% ਹੋਈ ਤਾਂ “ਕੰਗਨਾ-ਕੰਗਣਾ”… ਕਿਸਾਨ ਸੜਕਾਂ ‘ਤੇ ਤਾਂ “ਦੀਪਿਕਾ-ਦੀਪਿਕਾ”… ਮੋਦੀ ਜੀ ਨੂੰ “ਸੁਪਨਿਆਂ ਦਾ ਵਪਾਰੀ” ਇਸਲਈ ਹੀ ਕਿਹਾ ਜਾਂਦਾ ਹੈ।” #ਗੋਦੀਮੀਡੀਆ”