Digvijay Singh congratulated Biden: ਨਵੀਂ ਦਿੱਲੀ: ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਇਡੇਨ ਨੂੰ ਜਿੱਤ ਮਿਲੀ ਹੈ। ਜੋ ਬਾਇਡੇਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਬਾਇਡੇਨ ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਣੇ ਕਈ ਨੇਤਾਵਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਸੀਨੀਅਰ ਕਾਂਗਰਸੀ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਵੀ ਬਾਇਡੇਨ ਦੀ ਜਿੱਤ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੀ ਇੱਕ ਜੋ ਬਾਇਡੇਨ ਦੀ ਲੋੜ ਹੈ। ਉਮੀਦ ਹੈ ਕਿ 2024 ਵਿੱਚ ਸਾਨੂੰ ਅਜਿਹਾ ਨੇਤਾ ਮਿਲ ਜਾਵੇਗਾ।
ਇਸ ਸਬੰਧੀ ਦਿਗਵਿਜੇ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ, “ਸਾਰੇ ਅਮਰੀਕੀ ਵੋਟਰਾਂ ਨੂੰ ਜੋ ਬਾਇਡੇਨ ਦੀ ਚੋਣ ਕਰਨ ਲਈ ਸ਼ੁੱਭਕਾਮਨਾਵਾਂ, ਜੋ ਅਮਰੀਕੀਆਂ ਨੂੰ ਇਕਜੁੱਟ ਕਰਨਗੇ ਅਤੇ ਆਪਣੇ ਪੂਰਵਗਾਮੀ ਵਾਂਗ ਵੰਡ ਨਹੀਂ ਪਾਉਣਗੇ!”
ਉਸਨੇ ਅੱਗੇ ਕਿਹਾ, “ਹੁਣ ਭਾਰਤ ਵਿੱਚ ਵੀ ਇੱਕ ਜੋ ਬਾਇਡੇਨ ਦੀ ਜਰੂਰਤ ਹੈ! ਉਮੀਦ ਕਰਦੇ ਹਾਂ ਕਿ ਸਾਨੂੰ 2024 ਵਿੱਚ ਇੱਕ ਅਜਿਹਾ ਲੀਡਰ ਮਿਲ ਜਾਵੇਗਾ। ਪਾਰਟੀ ਨਾਲ ਜੁੜੇ ਹੋਣ ਦੇ ਬਾਵਜੂਦ ਹਰ ਭਾਰਤੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਰਤ ਵਿਚ ਫੁੱਟ ਪਾਉਣ ਵਾਲੀਆਂ ਤਾਕਤਾਂ ਨੂੰ ਹਰਾਉਣਾ ਪਵੇਗਾ।” ਅਸੀਂ ਪਹਿਲੇ ਭਾਰਤੀ ਹਾਂ।”
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡੇਨ ਨੇ ਸ਼ਨੀਵਾਰ ਨੂੰ ਰਿਪਬਲਿਕਨ ਪਾਰਟੀ ਦੇ ਵਿਰੋਧੀ ਡੋਨਾਲਡ ਟਰੰਪ ਨੂੰ ਸਖਤ ਟੱਕਰ ਵਿੱਚ ਹਰਾਇਆ । ਇਹ ਜਾਣਕਾਰੀ ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ ਵਿੱਚ ਦਿੱਤੀ ਗਈ ਹੈ । 77 ਸਾਲਾ ਸਾਬਕਾ ਉਪ ਰਾਸ਼ਟਰਪਤੀ ਬਾਇਡੇਨ ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ ਹੋਣਗੇ ।